ਸਕਾਰਪੀਓ ਅਤੇ ਟਰੱਕ ਦੀ ਟੱਕਰ ''ਚ 3 ਦੀ ਮੌਤ, ਇਕ ਦੀ ਹਾਲਤ ਗੰਭੀਰ

Sunday, Jul 14, 2024 - 05:33 PM (IST)

ਮਹੇਂਦਰਗੜ੍ਹ- ਹਰਿਆਣਾ ਦੇ ਮਹੇਂਦਰਗੜ੍ਹ 'ਚ ਨੈਸ਼ਨਲ ਹਾਈਵੇਅ 'ਤੇ 152ਡੀ 'ਤੇ ਸ਼ਨੀਵਾਰ ਰਾਤ ਸਕਾਰਪੀਓ ਕਾਰ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸੇ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਜਿਸ ਨੂੰ ਗੰਭੀਰ ਹਾਲਤ 'ਚ ਰੋਹਤਕ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ। ਟਰੱਕ ਚਾਲਕ ਸੁਖਦੇਵ ਨੇ ਦੱਸਿਆ ਕਿ ਉਹ ਲਾਜੀਸਟਿਕਸ ਕੰਪਨੀ ਦਾ ਟਰੱਕ ਲੈ ਕੇ ਅੰਬਾਲਾ ਵੱਲ ਜਾ ਰਿਹਾ ਸੀ। ਸਕਾਰਪੀਓ ਦਾ ਡਰਾਈਵਰ ਵੀ ਅੰਬਾਲਾ ਵੱਲ ਹੀ ਜਾ ਰਿਹਾ ਸੀ। ਸਕਾਰਪੀਓ ਡਰਾਈਵਰ ਨੇ ਅਚਾਨਕ ਗੱਡੀ ਨੂੰ ਟਰੱਕ ਦੇ ਪਿੱਛੇ ਮਾਰ ਦਿੱਤਾ, ਜਿਸ ਨਾਲ ਇਹ ਹਾਦਸਾ ਹੋਇਆ।

ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਮੁੱਢਲੇ ਇਲਾਜ ਤੋਂ ਬਾਅਦ ਸਨੀ ਉਰਫ਼ ਤਜੇਂਦਰ ਵਾਸੀ ਜਲੰਧਰ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਹਾਦਸੇ 'ਚ ਸਕਾਰਪੀਓ ਸਵਾਰ ਤਿੰਨ ਹੋਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਨ੍ਹਾਂ ਦੀ ਇਕ ਦੀ ਪਛਾਣ ਨਾਇਬ ਸਲਮਾਨੀ ਪੁੱਤਰ ਨਫੀਸ ਸਲਮਾਨੀ ਜਲੰਧਰ ਵਜੋਂ ਹੋਈ ਹੈ ਬਾਕੀ ਹੋਰ 2 ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ। ਪੁਲਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News