ਦਿੱਲੀ ''ਚ ਤੇਜ਼ ਰਫਤਾਰ DTC ਬੱਸ ਨੇ ਸਕੂਟੀ ਸਵਾਰ ਜੋੜੇ ਨੂੰ ਦਰੜਿਆ, ਪਤਨੀ ਦੀ ਹੋਈ ਮੌਕੇ ''ਤੇ ਮੌਤ

Wednesday, Jun 28, 2023 - 02:22 AM (IST)

ਦਿੱਲੀ ''ਚ ਤੇਜ਼ ਰਫਤਾਰ DTC ਬੱਸ ਨੇ ਸਕੂਟੀ ਸਵਾਰ ਜੋੜੇ ਨੂੰ ਦਰੜਿਆ, ਪਤਨੀ ਦੀ ਹੋਈ ਮੌਕੇ ''ਤੇ ਮੌਤ

ਨੈਸ਼ਨਲ ਡੈਸਕ : ਰਾਜਧਾਨੀ ਦਿੱਲੀ 'ਚ ਸਿਗਨੇਚਰ ਬ੍ਰਿਜ ਨੇੜੇ ਇਕ ਡੀਟੀਸੀ ਬੱਸ ਨੇ ਸਕੂਟੀ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਤੀ ਅਤੇ 2 ਬੱਚੇ ਜ਼ਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਸਿੱਖੀ ਬਾਈਕ ਰਿਪੇਅਰਿੰਗ : ਦਿੱਲੀ ਦੇ ਗੈਰਾਜ 'ਚ ਕੀਤਾ ਕੰਮ, ਤਸਵੀਰਾਂ ਹੋਈਆਂ ਵਾਇਰਲ

ਜਾਣਕਾਰੀ ਮੁਤਾਬਕ ਸਕੂਟੀ ਸਵਾਰ ਪਰਿਵਾਰ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਗਾਜ਼ੀਆਬਾਦ ਸਥਿਤ ਆਪਣੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਦਿੱਲੀ 'ਚ ਸਿਗਨੇਚਰ ਬ੍ਰਿਜ ਨੇੜੇ ਇਕ ਤੇਜ਼ ਰਫ਼ਤਾਰ ਡੀਟੀਸੀ ਬੱਸ ਨੇ ਸਕੂਟੀ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਸਕੂਟੀ 'ਤੇ ਪਤੀ-ਪਤਨੀ ਦੇ ਨਾਲ 2 ਬੱਚੇ ਵੀ ਸਵਾਰ ਸਨ। ਪਤੀ ਵਿਕਰਮ ਦੀ ਉਮਰ 32 ਸਾਲ, ਪਤਨੀ ਦੀਪਾ ਦੀ ਉਮਰ 30 ਸਾਲ ਅਤੇ 2 ਬੱਚੇ ਹਨ, ਜਿਨ੍ਹਾਂ ਦੀ ਉਮਰ 2 ਸਾਲ 10 ਮਹੀਨੇ ਦੱਸੀ ਜਾਂਦੀ ਹੈ। ਹਾਦਸੇ 'ਚ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari

ਇਹ ਵੀ ਪੜ੍ਹੋ : ਕਰੋੜਾਂ ਦੀ ਠੱਗੀ ਮਾਰਨ ਵਾਲਾ YouTube ਬਾਬਾ ਗ੍ਰਿਫ਼ਤਾਰ, ਮਿਊਚੁਅਲ ਫੰਡ ਦੇ ਨਾਂ 'ਤੇ ਕਰਦਾ ਸੀ ਫਰਾਡ

ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਮੁਲਜ਼ਮ ਬੱਸ ਚਾਲਕ ਕੁੰਵਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News