ਵਿਗਿਆਨੀਆਂ ਦੀ ਵੱਡੀ ਉਪਲੱਬਧੀ, ''ਪਲਾਸਟਿਕ ਖਾਣ ਵਾਲੇ'' ਬੈਕਟੀਰੀਆ ਦੀ ਕੀਤੀ ਖੋਜ

10/10/2019 6:10:45 PM

ਨਵੀਂ ਦਿੱਲੀ (ਭਾਸ਼ਾ)— ਸ਼ੋਧਕਰਤਾਵਾਂ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਸਥਿਤ ਦਲਦਲੀ ਜ਼ਮੀਨ ਤੋਂ ਦੋ ਪ੍ਰਕਾਰ ਦੇ 'ਪਲਾਸਟਿਕ ਖਾਣ ਵਾਲੇ' ਬੈਕਟੀਰੀਆ ਦਾ ਪਤਾ ਲਾਇਆ ਹੈ। ਇਹ ਖੋਜ ਦੁਨੀਆ ਭਰ 'ਚ ਪਲਾਸਟਿਕ ਕੂੜੇ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਦੇ ਨਿਪਟਾਰੇ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਹੋ ਸਕਦੀ ਹੈ। ਗ੍ਰੇਟਰ ਨੋਇਡਾ ਦੇ ਸ਼ਿਵ ਨਾਡਰ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਵਲੋਂ ਲੱਭੇ ਗਏ ਇਨ੍ਹਾਂ ਬੈਕਟੀਰੀਆ 'ਚ ਪੋਲੀਸਟਰੀਨ ਦੇ ਭੰਗ ਹੋਣ ਦੀ ਸਮਰੱਥਾ ਹੈ। ਪੋਲੀਸਟਰੀਨ ਏਕਲ ਇਸਤੇਮਾਲ ਯਾਨੀ ਕਿ ਸਿੰਗਲ ਯੂਜ਼ ਦੇ ਸਾਮਾਨ ਵਰਗੇ ਡਿਸਪੋਜੇਬਲ ਕੱਪ, ਪਲੇਟ, ਖਿਡੌਣੇ, ਪੈਕਿੰਗ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ ਆਦਿ ਨੂੰ ਬਣਾਉਣ 'ਚ ਇਸਤੇਮਾਲ ਹੋਣ ਵਾਲਾ ਹਿੱਸਾ ਹੈ। 

PunjabKesari


ਬੈਕਟੀਰੀਆ ਦੇ ਇਹ ਦੋ ਪ੍ਰਕਾਰ ਹਨ— ਐਕੀਸਗੁਓਬੈਕਟੀਰੀਆ ਸਾਈਬੀਰਿਕਮ ਬੈਕਟੀਰੀਆ ਡੀਆਰ 11 ਅਤੇ ਐਕੀਸਗੁਓਬੈਕਟੀਰੀਅਮ ਅਨਡੇਈ ਬੈਕਟੀਰੀਆ ਡੀਆਰ 14 ਹੈ। ਇਨ੍ਹਾਂ ਦੀ ਪਛਾਣ ਯੂਨੀਵਰਸਿਟੀ ਨਾਲ ਲੱਗਦੀ ਦਲਦਲੀ ਜ਼ਮੀਨ ਵਿਚ ਕੀਤੀ ਗਈ। ਸ਼ੋਧਕਰਤਾਵਾਂ ਨੇ ਅਧਿਐਨ ਵਿਚ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਪੋਲੀਸਟਰੀਨ ਦਾ ਉਤਪਾਦਨ ਅਤੇ ਖਪਤ ਵਾਤਾਵਰਣ ਲਈ ਵੱਡਾ ਖਤਰਾ ਹੈ ਅਤੇ ਕੂੜਾ ਪ੍ਰਬੰਧਨ ਦੀ ਸਮੱਸਿਆ ਵੀ ਪੈਦਾ ਕਰਦਾ ਹੈ। ਇਕ ਕਾਰੋਬਾਰੀ ਅਨੁਮਾਨ ਮੁਤਾਬਕ ਭਾਰਤ ਵਿਚ ਹਰ ਸਾਲ 1.65 ਕਰੋੜ ਮੀਟ੍ਰਿਕ ਟਨ ਪਲਾਸਟਿਕ ਦੀ ਖਪਤ ਹੁੰਦੀ ਹੈ।

PunjabKesari


Tanu

Content Editor

Related News