ਵਿਗਿਆਨੀਆਂ ਨੂੰ ਮਿਲੇ ਰਾਤ ਦੇ ਹਨ੍ਹੇਰੇ 'ਚ ਚਮਕਣ ਵਾਲੇ ਮਸ਼ਰੂਮ

Wednesday, Nov 25, 2020 - 11:19 PM (IST)

ਵਿਗਿਆਨੀਆਂ ਨੂੰ ਮਿਲੇ ਰਾਤ ਦੇ ਹਨ੍ਹੇਰੇ 'ਚ ਚਮਕਣ ਵਾਲੇ ਮਸ਼ਰੂਮ

ਨਵੀਂ ਦਿੱਲੀ - ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜੰਗਲੀ ਇਲਾਕੀਆਂ 'ਚ ਮੀਂਹ ਤੋਂ ਬਾਅਦ ਕੁੱਝ ਕਵਕ ਯਾਨੀ ਮਸ਼ਰੂਮ ਆਪਣੇ ਆਪ ਉਗ ਜਾਂਦੇ ਹਨ ਪਰ ਕੀ ਤੁਸੀਂ ਕਦੇ ਅਜਿਹੇ ਮਸ਼ਰੂਮ ਦੇਖੇ ਹਨ ਜੋ ਰਾਤ ਦੇ ਹਨ੍ਹੇਰੇ 'ਚ ਹਰੇ ਰੰਗੇ ਦੀ ਰੋਸ਼ਨੀ ਨਾਲ ਚਮਕਦੇ ਹੋਣ। ਤੁਹਾਨੂੰ ਸੁਣਨ 'ਚ ਇਹ ਗੱਲ ਭਾਵੇ ਅਜੀਬ ਲੱਗੇ ਪਰ ਵਿਗਿਆਨੀਆਂ ਦੀ ਇੱਕ ਟੀਮ ਨੇ ਸਾਡੇ ਹੀ ਦੇਸ਼ ਦੇ ਪੂਰਬੀ ਉੱਤਰੀ ਹਿੱਸੇ 'ਚ ਬਾਂਸ ਦੇ ਜੰਗਲਾਂ 'ਚ ਮਸ਼ਰੂਮ ਦੀ ਇੱਕ ਅਜਿਹੀ ਪ੍ਰਜਾਤੀ ਦੀ ਖੋਜ ਕੀਤੀ ਹੈ, ਜੋ ਰਾਤ ਦੇ ਹਨ੍ਹੇਰੇ 'ਚ ਹਰੇ ਰੰਗ ਦੀ ਰੋਸ਼ਨੀ ਨਾਲ ਚਮਕਦੇ ਹਨ। ਮਸ਼ਰੂਮ ਦੀ ਇਹ ਵਿਸ਼ੇਸ਼ ਪ੍ਰਜਾਤੀ ਮੇਘਾਲਿਆ 'ਚ ਮਿਲੀ ਹੈ ਅਤੇ ਇਨ੍ਹਾਂ ਨੂੰ ਬਾਇਓਲਿਉਮਿਨੇਸੈਂਟ ਕਿਹਾ ਜਾਂਦਾ ਹੈ। ਬਾਇਓਲਿਉਮਿਨੇਸੈਂਟ ਜਿੰਦਾ ਪ੍ਰਜਾਤੀਆਂ ਦੀ ਉਹ ਕਿਸਮ ਹੈ, ਜੋ ਰਾਤ ਦੇ ਹਨ੍ਹੇਰੇ 'ਚ ਰੋਸ਼ਨੀ ਛੱਡਦਾ ਹੈ।

ਬਾਲਗ ਬੀਬੀ ਆਪਣੀ ਮਰਜ਼ੀ ਨਾਲ ਕਿਤੇ ਅਤੇ ਕਿਸੇ ਨਾਲ ਵੀ ਰਹਿਣ ਲਈ ਆਜ਼ਾਦ: ਹਾਈ ਕੋਰਟ

ਮਸ਼ਰੂਮ ਦੇ ਡੰਡੇ 'ਚ ਦਿਖੀ ਹਰੇ ਰੰਗ ਦੀ ਰੋਸ਼ਨੀ
ਬਨਸਪਤੀ ਵਿਗਿਆਨ ਨਾਲ ਜੁੜੀ ਮੈਗਜੀਨ ਫਾਇਟੋਟੈਕਸਾ 'ਚ ਛਪੇ ਰਿਸਰਚ ਦੇ ਨਤੀਜਿਆਂ ਮੁਤਾਬਕ, ਮਸ਼ਰੂਮ ਦੀ ਇਹ ਨਵੀਂ ਪ੍ਰਜਾਤੀ ਸਭ ਤੋਂ ਪਹਿਲਾਂ 2019 'ਚ ਫੰਗੀ ਬਾਇਓਡਾਇਵਰਸਿਟੀ ਸਰਵੇ ਦੌਰਾਨ ਦੇਖੀ ਗਈ ਸੀ। ਮਸ਼ਰੂਮ ਦੀ ਇਸ ਪ੍ਰਜਾਤੀ ਨੂੰ ਹੁਣ ਦੁਨੀਆਭਰ 'ਚ ਮੌਜਦੂ 97 ਬਾਇਓਲਿਉਮਿਨੇਸੈਂਟ ਪ੍ਰਜਾਤੀਆਂ ਦੇ ਨਾਲ ਜੋੜਿਆ ਗਿਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਰਾਤ ਦੇ ਹਨ੍ਹੇਰੇ 'ਚ ਜੋ ਹਰੇ ਰੰਗ ਦੀ ਚਮਕ ਨਜ਼ਰ ਆਈ, ਉਹ ਸਿਰਫ ਇਨ੍ਹਾਂ ਮਸ਼ਰੂਮਾਂ ਦੇ ਡੰਡੇ 'ਚ ਹੀ ਸੀ, ਜਦੋਂ ਕਿ ਊਪਰੀ ਹਿੱਸੇ 'ਚ ਅਜਿਹਾ ਕੋਈ ਅੰਤਰ ਜਾਂ ਰੋਸ਼ਨੀ ਨਹੀਂ ਦੇਖੀ ਗਈ।
ਇਸ ਸੂਬੇ 'ਚ 6 ਮਹੀਨਿਆਂ ਤੱਕ ਕਿਸੇ ਵੀ ਤਰ੍ਹਾਂ ਦੀ ਹੜਤਾਲ 'ਤੇ ਪੂਰੀ ਤਰ੍ਹਾਂ ਰੋਕ

ਕੀ ਹੈ ਹਰੇ ਰੰਗ ਦੀ ਇਸ ਰੋਸ਼ਨੀ ਦੀ ਵਜ੍ਹਾ
ਰਿਸਰਚ 'ਚ ਇਹ ਗੱਲ ਵੀ ਸਾਹਮਣੇ ਆਈ ਕਿ ਇਨ੍ਹਾਂ ਮਸ਼ਰੂਮਾਂ ਦੇ ਡੰਡੇ 'ਚ ਹਰੇ ਰੰਗ ਦੀ ਇਹ ਰੋਸ਼ਨੀ ਲੂਸਿਫੇਰੇਜ ਨਾਮ ਦੇ ਐਂਜਾਈਮ ਦੀ ਵਜ੍ਹਾ ਨਾਲ ਪੈਦਾ ਹੁੰਦੀ ਹੈ। ਮਸ਼ਰੂਮ ਦੇ ਡੰਡੇ 'ਚ ਮੌਜੂਦ ਇਹ ਐਂਜਾਈਮ, ਲੂਸਿਫੇਰੇਜ ਕੰਪਾਉਂਡ ਨੂੰ ਐਕਟਿਵ ਕਰਦੇ ਹਨ ਅਤੇ ਇਸ ਦੌਰਾਨ ਜੋ ਰਸਾਇਣਕ ਪ੍ਰਤੀਕਿਰਿਆ ਹੁੰਦੀ ਹੈ, ਉਸ ਦੀ ਵਜ੍ਹਾ ਨਾਲ ਹੋਰ ਊਰਜਾ ਦੇ ਰੂਪ 'ਚ ਹਰੇ ਰੰਗ ਦੀ ਰੋਸ਼ਨੀ ਬਾਹਰ ਨਿਕਲਦੀ ਹੈ। ਹਾਲਾਂਕਿ ਹਰੇ ਰੰਗ ਦੀ ਇਸ ਰੋਸ਼ਨੀ ਨਾਲ ਮਸ਼ਰੂਮ ਦਾ ਕੇਵਲ ਇੱਕ ਹਿੱਸਾ ਹੀ ਕਿਉਂ ਚਮਕਦਾ ਹੈ, ਵਿਗਿਆਨੀਆਂ ਲਈ ਇਹ ਗੱਲ ਅਜੇ ਵੀ ਇੱਕ ਰਹੱਸ ਬਣੀ ਹੋਈ ਹੈ।

ਮੇਘਾਲਿਆ ਦੇ ਕਿਹੜੇ ਹਿੱਸਿਆਂ 'ਚ ਮਿਲੇ ਇਹ ਮਸ਼ਰੂਮ
ਇਸ ਪ੍ਰੋਜੈਕਟ ਦੌਰਾਨ ਵਿਗਿਆਨੀਆਂ ਨੇ ਨਵੀਆਂ ਪ੍ਰਜਾਤੀਆਂ ਨੂੰ ਲੱਭਣ ਤੋਂ ਇਲਾਵਾ, ਮਸ਼ਰੂਮ ਦੀਆਂ 600 ਕਿਸਮਾਂ 'ਤੇ ਕੰਮ ਕੀਤਾ। ਮੇਘਾਲਿਆ 'ਚ ਹਰੇ ਰੰਗ ਦੀ ਰੋਸ਼ਨੀ ਨਾਲ ਚਮਕਣ ਵਾਲੇ ਇਹ ਮਸ਼ਰੂਮ, ਵਿਗਿਆਨੀਆਂ ਨੂੰ ਪ੍ਰੋਜੈਕਟ ਦੇ ਅੰਤਮ ਪੜਾਅ ਦੌਰਾਨ ਪੂਰਬੀ ਖਾਸੀ ਹਿਲਜ਼ ਜ਼ਿਲ੍ਹੇ ਦੇ ਮਾਵਲਿਨਨਾਂਗ ਅਤੇ ਪੱਛਮੀ ਜਿਅੰਤੀਆ ਹਿਲਜ਼ ਜ਼ਿਲ੍ਹੇ 'ਚ ਕਰੰਗ ਵਿਦਵਾਨ ਨਾਮ ਦੀਆਂ ਦੋ ਥਾਵਾਂ 'ਤੇ ਮਿਲੇ। ਇਨ੍ਹਾਂ ਮਸ਼ਰੂਮਾਂ ਦੇ ਆਣਵਿਕ ਡਾਟਾ ਦੀ ਜਾਂਚ ਕਰਨ ਤੋਂ ਬਾਅਦ ਵਿਗਿਆਨੀਆਂ ਨੇ ਪਾਇਆ ਕਿ ਇਹ ਮਸ਼ਰੂਮ ਦੀ ਇੱਕ ਨਵੀਂ ਪ੍ਰਜਾਤੀ ਹੈ। ਇਸ ਦੇ ਲਈ ਵਿਗਿਆਨੀਆਂ ਨੇ ਇਸ ਮਸ਼ਰੂਮ ਦੇ ਡੀ.ਐੱਨ.ਏ. ਦੀ ਵੀ ਜਾਂਚ ਕੀਤੀ।


author

Inder Prajapati

Content Editor

Related News