ਵਿਗਿਆਨੀਆਂ ਦਾ ਦਾਅਵਾ, ਸਿਰਫ ਇਸ ਚੀਜ਼ ਨਾਲ ਘੱਟ ਸਕਦੇ ਹਨ ਕੋਰੋਨਾ ਦੇ 80% ਮਾਮਲੇ

Wednesday, May 13, 2020 - 07:50 PM (IST)

ਵਿਗਿਆਨੀਆਂ ਦਾ ਦਾਅਵਾ, ਸਿਰਫ ਇਸ ਚੀਜ਼ ਨਾਲ ਘੱਟ ਸਕਦੇ ਹਨ ਕੋਰੋਨਾ ਦੇ 80% ਮਾਮਲੇ

ਨਵੀਂ ਦਿੱਲੀ - ਹਾਲ ਹੀ 'ਚ ਆਈ ਇੱਕ ਵਿਗਿਆਨਕ ਅਧਿਐਨ ਦਾ ਦਾਅਵਾ ਹੈ ਕਿ ਇੱਕ ਖਾਸ ਉਪਾਅ ਨਾਲ ਕੋਰੋਨਾ ਵਾਇਰਸ ਦੇ 80 ਫੀਸਦੀ ਮਾਮਲਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਵਾਇਰਸ ਦਾ ਸਾਹਮਣਾ ਕਰਣ ਲਈ ਕਈ ਤਰ੍ਹਾਂ ਦੇ ਨਵੇਂ ਮਾਡਲਾਂ ਦਾ ਇਸਤੇਮਾਲ ਕੀਤਾ ਹੈ, ਜਿਸ 'ਚੋਂ ਇੱਕ ਚੀਜ਼ ਨੂੰ ਉਨ੍ਹਾਂ ਨੇ ਸਭ ਤੋਂ ਪ੍ਰਭਾਵੀ ਦੱਸਿਆ ਹੈ। ਇਸ ਸਮੇਂ ਪੂਰੀ ਦੁਨੀਆ ਲਾਕਡਾਊਨ ਖੋਲ੍ਹਣ ਵੱਲ ਹੌਲੀ-ਹੌਲੀ ਕਦਮ ਵਧਾ ਰਹੀ ਹੈ, ਅਜਿਹੇ 'ਚ ਵਿਗਿਆਨੀਆਂ ਦਾ ਇਹ ਦਾਅਵਾ ਲੋਕਾਂ ਲਈ ਬਹੁਤ ਕੰਮ ਦਾ ਹੋ ਸਕਦਾ ਹੈ।
PunjabKesari
ਨਵੇਂ ਅੰਕੜਿਆਂ ਦੇ ਅਨੁਸਾਰ, ਇਤਿਹਾਸ ਅਤੇ ਵਿਗਿਆਨ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਇੱਕ ਹੀ ਗੱਲ 'ਤੇ ਸਹਿਮਤ ਹਨ ਅਤੇ ਉਹ ਹੈ ਮਾਸਕ ਪਹਿਨਣ ਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ। NBC News ਰਿਪੋਰਟ ਦੇ ਅਨੁਸਾਰ ਵਾਇਰਸ ਦੇ ਖਿਲਾਫ ਮਾਸਕ ਦੀ ਪ੍ਰਭਾਵਸ਼ੀਲਤਾ 'ਤੇ ਬਹੁਤ ਬਹਿਸ ਦੇ ਬਾਅਦ ਆਖ਼ਿਰਕਾਰ ਵ੍ਹਾਇਟ ਹਾਉਸ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਉਥੇ ਹੀ, ਰਾਸ਼ਟਰਪਤੀ ਟਰੰਪ ਦੇ ਨਾਲ ਕੰਮ ਕਰ ਰਹੇ ਹੋਰ ਸਾਰੇ ਨੇਤਾ ਪਹਿਲਾਂ ਤੋਂ ਹੀ ਮਾਸਕ ਪਾ ਰਹੇ ਸਨ।
PunjabKesari
ਇਹ ਅਧਿਐਨ ਕੈਲੀਫੋਰਨੀਆ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਕੰਪਿਊਟਰ ਵਿਗਿਆਨ ਸੰਸਥਾਨ ਅਤੇ ਹਾਂਗਕਾਂਗ ਦੇ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਦੇ ਰਿਸਰਚ ਅਤੇ ਵਿਗਿਆਨੀ ਮਾਡਲ 'ਤੇ ਆਧਾਰਿਤ ਹੈ। ਅਧਿਐਨ ਦੇ ਪ੍ਰਮੁੱਖ ਖੋਜਕਾਰ ਡਾਕਟਰ ਡੇਕਾਈ ਵੂ ਦਾ ਕਹਿਣਾ ਹੈ ਕਿ ਮਾਸਕ ਦੇ ਲਾਜ਼ਮੀ ਹੋਣ ਦਾ ਆਧਾਰ ਵਿਗਿਆਨੀ ਮਾਡਲ ਅਤੇ ਇਸ ਦੀ ਜ਼ਰੂਰਤ ਹੈ।
PunjabKesari
ਅਧਿਐਨ ਮੁਤਾਬਕ, 6 ਮਾਰਚ ਨੂੰ ਜਾਪਾਨ 'ਚ ਕੋਰੋਨਾ ਵਾਇਰਸ ਨਾਲ ਸਿਰਫ 21 ਲੋਕਾਂ ਦੀ ਮੌਤ ਹੋਈ। ਉਸੀ ਦਿਨ, ਅਮਰੀਕਾ 'ਚ ਕੋਰੋਨਾ ਨਾਲ 2,129 ਲੋਕਾਂ ਦੀ ਮੌਤ ਹੋਈ ਜੋ ਜਾਪਾਨ 'ਚ ਹੋਈਆਂ ਮੌਤਾਂ ਤੋਂ 10 ਗੁਣਾ ਜ਼ਿਆਦਾ ਹੈ। ਅਮਰੀਕਾ ਲਾਕਡਾਊਨ ਖੋਲ੍ਹਣ ਦੀ ਤਿਆਰੀ 'ਚ ਹੈ ਜਦੋਂ ਕਿ ਜਾਪਾਨ 'ਚ ਕਦੇ ਉਸ ਤਰੀਕੇ ਨਾਲ ਲਾਕਡਾਊਨ ਲੱਗਾ ਹੀ ਨਹੀਂ। ਜਾਪਾਨ 'ਚ ਹੁਣ ਨਵੇਂ ਮਾਮਲੇ ਵੀ ਬਹੁਤ ਘੱਟ ਆ ਰਹੇ ਹਨ ਜਦੋਂ ਕਿ ਪੂਰੀ ਦੁਨੀਆ 'ਚ ਕੋਰੋਨਾ ਦੇ ਮਾਮਲੇ ਵੱਧ ਦੇ ਹੀ ਜਾ ਰਹੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਜਾਪਾਨ 'ਚ ਮਾਸਕ ਪਹਿਨਣ ਦਾ ਕਲਚਰ ਪਹਿਲਾਂ ਤੋਂ ਹੀ ਹੈ।

ਅਰਥਸ਼ਾਸਤਰੀ ਅਤੇ ਇਸ ਅਧਿਐਨ 'ਚ ਸਹਿਯੋਗ ਕਰਣ ਵਾਲੇ ਪੈਰਿਸ ਦੇ ਇਕੋਲੇ ਡੇ ਗੁਏਰੇ ਨੇ ਕਿਹਾ, ਸਿਰਫ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਹੀ ਅਜਿਹੀ ਚੀਜ਼ ਹੈ ਜੋ ਕੋਰੋਨਾ ਤੋਂ ਬਚਾਉਣ ਦਾ ਕੰਮ ਕਰ ਸਕਦੀ ਹੈ। ਜਦੋਂ ਤੱਕ ਇਸ ਦੀ ਕੋਈ ਵੈਕਸੀਨ ਜਾਂ ਦਵਾਈ ਨਹੀਂ ਬਣ ਜਾਂਦੀ ਸਾਨੂੰ ਕੋਰੋਨਾ ਨਾਲ ਇਸੇ ਤਰ੍ਹਾਂ ਹੀ ਲੜਨਾ ਹੋਵੇਗਾ। ਸਾਨੂੰ ਸਿਰਫ ਮਾਸਕ ਹੀ ਬਚਾਉਣ ਦਾ ਕੰਮ ਕਰ ਸਕਦਾ ਹੈ।


author

Inder Prajapati

Content Editor

Related News