ਸਿਪਾਹੀ ਪਿਤਾ ਅਤੇ ਆਂਗਣਵਾੜੀ ਵਰਕਰ ਮਾਂ ਦਾ ਬੇਟਾ ਬਣਿਆ ਬਿਹਾਰ ਦਾ ਸਾਇੰਸ ਟਾਪਰ

Sunday, Mar 31, 2019 - 09:37 AM (IST)

ਸਿਪਾਹੀ ਪਿਤਾ ਅਤੇ ਆਂਗਣਵਾੜੀ ਵਰਕਰ ਮਾਂ ਦਾ ਬੇਟਾ ਬਣਿਆ ਬਿਹਾਰ ਦਾ ਸਾਇੰਸ ਟਾਪਰ

ਨਾਲੰਦਾ- ਬਿਹਾਰ ਯੂਨੀਵਰਸਿਟੀ ਪ੍ਰੀਖਿਆ ਕਮੇਟੀ ਨੇ ਇੰਟਰਮੀਡੀਏਟ ਪ੍ਰੀਖਿਆ 2019 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ, ਜਿਸ 'ਚ  ਕੁੱਲ 79.76 ਫੀਸਦੀ ਵਿਦਿਆਰਥੀ ਨੇ ਸਫਲਤਾ ਪ੍ਰਾਪਤ ਕੀਤੀ ਹੈ। ਸਾਇੰਸ ਸਟਰੀਮ 'ਚ ਅਰਵਾਲ ਜ਼ਿਲੇ (ਬਿਹਾਰ) ਦੇ ਕਰਪੀ ਬਲਾਕ 'ਚ ਕਿੰਜਰ ਬਾਜ਼ਾਰ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਟਾਪ ਕੀਤਾ ਹੈ। ਉਸ ਨੇ 94.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ। 

ਪਵਨ ਦੇ ਪਿਤਾ ਝਾਰਖੰਡ ਪੁਲਸ 'ਚ ਸਿਪਾਹੀ ਅਤੇ ਮਾਂ ਮਾਧੁਰੀ ਦੇਵੀ ਆਂਗਣਵਾੜੀ ਵਰਕਰ ਹਨ। ਪਵਨ ਨੇ ਆਪਣੀ ਇਸ ਸਫਲਤਾ ਦਾ ਕ੍ਰੈਡਿਟ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿੱਤਾ ਹੈ। ਪਵਨ ਨੇ ਦੱਸਿਆ ਹੈ ਕਿ ਹਰ ਵਿਸ਼ੇ ਦੀ ਉਸ ਨੇ ਦੋ-ਦੋ ਕਿਤਾਬਾਂ ਨਾਲ ਤਿਆਰੀ ਕੀਤੀ ਹੈ। 


author

Iqbalkaur

Content Editor

Related News