27 ਜੁਲਾਈ ਤੋਂ 2 ਅਗਸਤ ਤਕ ਸਕੂਲ ਰਹਿਣਗੇ ਬੰਦ, ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
Tuesday, Jul 23, 2024 - 09:14 PM (IST)
ਹਰਿਦੁਆਰ : ਗੰਗਾਜਲ ਭਰਨ ਦੇ ਲਈ ਕਾਂਵੜੀਆਂ ਦੀ ਉਮੜ ਰਹੀ ਭੀੜ ਨੂੰ ਦੇਖਦੇ ਹੋਏ ਹਰਿਦੁਆਰ ਜ਼ਿਲ੍ਹੇ ਵਿਚ ਪਹਿਲੀ ਤੋਂ 12ਵੀਂ ਕਲਾਸ ਤਕ ਦੇ ਸਕੂਲਾਂ ਨੂੰ 27 ਜੁਲਾਈ ਤੋਂ ਇਕ ਹਫਤੇ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਕਾਂਵੜ ਯਾਤਰਾ ਸੋਮਵਾਰ ਤੋਂ ਸ਼ੁਰੂ ਹੋਈ ਹੈ ਤੇ ਕਾਂਵੜੀਆਂ ਦੀ ਸੁਵਿਧਾ ਦੇ ਲਈ ਜ਼ਿਲ੍ਹੇ ਭਰ ਵਿਚ ਆਵਾਜਾਈ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ।
ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀ ਧੀਰਜ ਸਿੰਘ ਗਬਰਿਆਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਹਿਲੀ ਤੋਂ ਬਾਰ੍ਹਵੀਂ ਕਲਾਸ ਦੇ ਸਾਰੇ ਸਰਕਾਰੀ, ਗੈਰ ਸਰਕਾਰੀ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿਚ 27 ਜੁਲਾਈ ਤੋਂ ਦੋ ਅਗਸਤ ਤੱਕ ਛੁੱਟੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਹਰਿਦੁਆਰ ਵਿਚ ਗੰਗਾ ਜਲ ਲੈਣ ਦੇ ਲਈ ਸ਼ਿਵਭਗਤਾਂ ਦੀ ਭਾਰੀ ਭੀੜ ਪਹੁੰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਾਂਵੜੀਆਂ ਦੀ ਭੀੜ ਹੋ ਵਧਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਆਵਾਜਾਈ ਯੋਜਨਾ ਲਾਗੂ ਹੋਣ ਨਾਲ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਵਿਚ ਪਰੇਸ਼ਾਨੀ ਨੂੰ ਦੇਖਦੇ ਹੋਏ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।