2 ਅਗਸਤ ਤੱਕ ਬੰਦ ਰਹਿਣਗੇ ਸਕੂਲ, 1 ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਛੁੱਟੀ
Wednesday, Jul 31, 2024 - 12:39 PM (IST)
ਜਲੰਧਰ :ਸਾਵਣ ਦੇ ਮਹੀਨੇ ਮੌਕੇ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਨ ਲਈ ਕਾਂਵੜੀਆਂ ਵਲੋਂ ਆਪਣੇ-ਆਪਣੇ ਇਲਾਕੇ ਤੋਂ ਪੈਦਲ ਚੱਲ਼ ਕੇ ਹਰਿਦੁਆਰ ਤੋਂ ਗੰਗਾ ਜਲ ਲੈ ਜਾਂਦੇ ਹਨ ਤੇ ਗੰਗਾ ਜਲ ਲੈ ਫਿਰ ਵਾਪਸ ਉਸੇ ਤਰੀਕੇ ਆਪਣੇ ਇਲਾਕੇ ਪਹੁੰਚਦੇ ਹਨ। ਜਿਸ ਕਾਰਨ ਸਾਵਣ ਦੇ ਮਹੀਨੇ ਵਿੱਚ ਕਈ ਥਾਵਾਂ ’ਤੇ ਸੜਕਾਂ ’ਤੇ ਕੰਵਾੜੀਆਂ ਦੀ ਭੀੜ ਵੇਖੀ ਜਾ ਸਕਦੀ ਹੈ। ਇਸ ਕਾਰਨ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ, ਤਾਂ ਜੋ ਸਕੂਲੀ ਬੱਚਿਆਂ ਨੂੰ ਰੂਟ ਡਾਇਵਰਸ਼ਨ ਅਤੇ ਭੀੜ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਪੁਰ ਅਤੇ ਸਹਾਰਨਪੁਰ ਤੋਂ ਬਾਅਦ ਗਾਜ਼ੀਆਬਾਦ ਅਤੇ ਨੋਇਡਾ ਵਿੱਚ ਵੀ 1ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ 2 ਅਗਸਤ ਤੱਕ ਬੰਦ ਰਹਿਣਗੇ।
ਹਰਿਦੁਆਰ, ਉਤਰਾਖੰਡ ਵਿੱਚ ਵੀ ਸਾਵਣ ਮੇਲੇ ਕਾਰਨ ਸਕੂਲ 2 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਰਿਆਣਾ ਵਿੱਚ ਅੱਜ 31 ਜੁਲਾਈ ਨੂੰ ਗਜ਼ਟਿਡ ਛੁੱਟੀ ਹੈ। ਇਹ ਛੁੱਟੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਐਲਾਨੀ ਗਈ ਹੈ। ਇਹ ਹੁਕਮ ਸੂਬੇ ਦੇ ਸਾਰੇ ਸਕੂਲਾਂ ‘ਤੇ ਲਾਗੂ ਹੈ। ਸਕੂਲਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਵੀ ਛੁੱਟੀ ਹੈ।ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਵੀ 31 ਜੁਲਾਈ ਨੂੰ ਸੰਗਰੂਰ ਜ਼ਿਲੇ ਵਿੱਚ ਛੁੱਟੀ ਐਲਾਨੀ ਹੋਈ ਹੈ।