ਸਕੂਲ ਤੇ ਕਾਲਜ 23 ਨਵੰਬਰ ਤੱਕ ਰਹਿਣਗੇ ਬੰਦ
Thursday, Nov 21, 2024 - 05:41 AM (IST)
ਇੰਫਾਲ — ਇੰਫਾਲ ਘਾਟੀ 'ਚ ਤਣਾਅ ਦਰਮਿਆਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 23 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇਕ ਅਧਿਕਾਰਤ ਨੋਟੀਫਿਕੇਸ਼ਨ 'ਚ ਦਿੱਤੀ ਗਈ। ਘਾਟੀ ਦੇ ਪੰਜ ਜ਼ਿਲ੍ਹਿਆਂ - ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਬਿਸ਼ਨੂਪੁਰ ਅਤੇ ਕਾਕਚਿੰਗ - ਦੇ ਸਕੂਲ ਅਤੇ ਕਾਲਜ 16 ਨਵੰਬਰ ਤੋਂ ਜਿਰੀਬਾਮ ਜ਼ਿਲ੍ਹੇ ਵਿੱਚ ਹਿੰਸਾ ਤੋਂ ਬਾਅਦ ਰਾਜ ਵਿੱਚ ਤਣਾਅ ਕਾਰਨ ਬੰਦ ਹਨ। ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਤੇ ਕਾਲਜ 23 ਨਵੰਬਰ ਤੱਕ ਬੰਦ ਰਹਿਣਗੇ।