50% ਵਿਦਿਆਰਥੀਆਂ ਦੀ ਹਾਜ਼ਰੀ ਨਾਲ ਇਸ ਸੂਬੇ ''ਚ ਖੁੱਲ੍ਹਣਗੇ ਸਕੂਲ-ਕਾਲਜ

Wednesday, Jul 07, 2021 - 04:00 AM (IST)

ਪਟਨਾ - ਬਿਹਾਰ ਸਰਕਾਰ ਨੇ 12 ਜੁਲਾਈ ਤੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇੰਨਾ ਹੀ ਨਹੀਂ 12 ਜੁਲਾਈ ਤੋਂ 11ਵੀਂ ਅਤੇ 12ਵੀਂ ਕਲਾਸ ਦੇ ਸਕੂਲ ਵੀ 50 ਫ਼ੀਸਦੀ ਹਾਜ਼ਰੀ ਨਾਲ ਖੋਲ੍ਹੇ ਜਾ ਸਕਣਗੇ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਇਸ ਗੱਲ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਲਿਖਿਆ, ਕੋਰੋਨਾ ਸਥਿਤੀ ਦੀ ਸਮੀਖਿਆ ਤੋਂ ਬਾਅਦ ਸਾਰੇ ਸਰਕਾਰੀ, ਗੈਰ ਸਰਕਾਰੀ ਦਫ਼ਤਰ ਨੂੰ ਪਹਿਲਾਂ ਵਾਂਗ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਜਿਨ੍ਹਾਂ ਨੇ ਟੀਕਾ ਲਗਵਾਇਆ ਹੈ ਉਹ ਦਫ਼ਤਰ ਵਿੱਚ ਦਾਖਲ ਹੋ ਸਕਣਗੇ।

ਇਹ ਵੀ ਪੜ੍ਹੋ- 10 ਸਾਲ ਮੰਤਰੀ ਰਹੇ ਮੰਗੁਭਾਈ ਪਟੇਲ ਬਣੇ ਐੱਮ.ਪੀ. ਦੇ ਰਾਜਪਾਲ, 8ਵੀਂ ਤੱਕ ਕੀਤੀ ਹੈ ਪੜ੍ਹਾਈ

ਉਨ੍ਹਾਂ ਨੇ ਅੱਗੇ ਲਿਖਿਆ ਕਿ ਯੂਨੀਵਰਸਿਟੀ, ਸਾਰੇ ਕਾਲਜ, ਤਕਨੀਕੀ ਵਿਦਿਅਕ ਸੰਸਥਾਨ, ਸਰਕਾਰੀ ਸਿਖਲਾਈ ਸੰਸਥਾਨ, ਗਿਆਰ੍ਹਵੀਂ ਅਤੇ ਬਾਰ੍ਹਵੀਂ ਤੱਕ ਦੇ ਕਾਲਜ 50% ਵਿਦਿਆਰਥੀਆਂ ਦੀ ਹਾਜ਼ਰੀ ਦੇ ਨਾਲ ਖੁੱਲ੍ਹਣਗੇ। ਵਿਦਿਅਕ ਅਦਾਰਿਆਂ ਦੇ ਬਾਲਗ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਲਈ ਟੀਕਾਕਰਣ ਦੀ ਵਿਸ਼ੇਸ਼ ਵਿਵਸਥਾ ਹੋਵੇਗੀ। ਰੈਸਟੋਰੈਂਟ ਅਤੇ ਖਾਣ-ਪੀਣ ਦੀਆਂ ਦੁਕਾਨ ਦਾ ਸੰਚਾਲਨ 50% ਬੈਠਣ ਦੀ ਸਮਰੱਥਾ ਦੇ ਨਾਲ ਹੋ ਸਕੇਗਾ। ਅਜੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ- ਪਹਿਲੀ ਵਾਰ ਦੁਬਈ ਭੇਜੀ ਗਈ ਕਸ਼ਮੀਰ ਦੀ ਖਾਸ ਚੈਰੀ, ਕਿਸਾਨਾਂ ਦੀ ਵਧੇਗੀ ਕਮਾਈ

ਕੋਰੋਨਾ ਦੇ 34,703 ਨਵੇਂ ਮਾਮਲੇ
ਦੇਸ਼ ਵਿੱਚ ਕੋਵਿਡ-19 ਦੇ ਇੱਕ ਦਿਨ ਵਿੱਚ 34,703 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁਲ ਗਿਣਤੀ ਵੱਧ ਕੇ 3,06,19,932 ਹੋ ਗਈ ਜਦੋਂ ਕਿ 553 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧਕੇ 4,03,281 ਹੋ ਗਈ ਹੈ। ਪਿਛਲੇ 111 ਦਿਨਾਂ ਵਿੱਚ ਇਨਫੈਕਸ਼ਨ ਦੇ ਸਭ ਤੋਂ ਘੱਟ ਨਵੇਂ ਮਾਮਲੇ ਅਤੇ ਕਰੀਬ 90 ਦਿਨਾਂ ਵਿੱਚ ਸਭ ਤੋਂ ਘੱਟ ਮੌਤ ਦੇ ਮਾਮਲੇ ਆਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News