ਜੰਮੂ ਖੇਤਰ ਦੇ 5 ਸਰਹੱਦੀ ਜ਼ਿਲ੍ਹਿਆਂ ''ਚ ਖੁੱਲ੍ਹੇ ਸਕੂਲ-ਕਾਲਜ

Thursday, May 15, 2025 - 12:01 PM (IST)

ਜੰਮੂ ਖੇਤਰ ਦੇ 5 ਸਰਹੱਦੀ ਜ਼ਿਲ੍ਹਿਆਂ ''ਚ ਖੁੱਲ੍ਹੇ ਸਕੂਲ-ਕਾਲਜ

ਜੰਮੂ - ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਦੇ ਕਾਰਨ ਜੰਮੂ ਖੇਤਰ ਦੇ ਪੰਜ ਸਰਹੱਦੀ ਜ਼ਿਲ੍ਹਿਆ ਦੇ ਬੰਦ ਪਏ ਸਕੂਲ ਅਤੇ ਕਾਲਜ ਕਰੀਬ 10 ਦਿਨ ਬਾਅਦ ਅੱਜ ਯਾਨੀ ਵੀਰਵਾਰ ਨੂੰ ਅੰਸ਼ਕ ਤੌਰ 'ਤੇ ਖੁੱਲ੍ਹ ਗਏ ਹਨ। ਇਸ ਸਮੇਂ ਇਨ੍ਹਾਂ ਖੇਤਰਾਂ ਵਿਚ ਆਮ ਸਥਿਤੀ ਬਹਾਲ ਹੋ ਰਹੀ ਹੈ ਅਤੇ ਜਨਜੀਵਨ ਆਮ ਵਾਂਗ ਪਟੜੀ 'ਤੇ ਆ ਗਿਆ ਹੈ। ਹਾਲਾਂਕਿ ਸਰਹੱਦ ਨਾਲ ਲੱਗਦੇ ਵਿਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਹਨ।

ਇਹ ਵੀ ਪੜ੍ਹੋ : ਵਿਆਹ ਤੋਂ ਚੌਥੇ ਦਿਨ ਲਾੜੀ ਨੇ ਕੀਤਾ ਲਾੜੇ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼

ਅਧਿਕਾਰੀਆਂ ਨੇ ਕਿਹਾ ਕਿ ਸਰਹੱਦ 'ਤੇ ਜਾਰੀ ਤਣਾਅ ਦੇ ਵਿਚਕਾਰ ਸਾਵਧਾਨੀ ਦੇ ਤੌਰ 'ਤੇ ਜੰਮੂ ਖੇਤਰ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਸਨ, ਪਰ ਹੁਣ ਲਗਭਗ ਦਸ ਦਿਨਾਂ ਦੀ ਸ਼ਾਂਤੀ ਬਹਾਲ ਹੋਣ ਤੋਂ ਬਾਅਦ ਜੰਮੂ ਸ਼ਹਿਰ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਦੁਬਾਰਾ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ, "ਪ੍ਰਸ਼ਾਸਨ ਨੇ ਹੁਕਮ ਦਿੱਤਾ ਹੈ ਕਿ ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਵਿੱਚ ਸਰਹੱਦੀ ਇਲਾਕਿਆਂ ਦੇ ਨੇੜੇ ਸਥਿਤ ਸਕੂਲ ਬੰਦ ਰਹਿਣਗੇ।" ਅਧਿਕਾਰੀਆਂ ਨੇ ਕਿਹਾ, "ਭਾਰਤ-ਪਾਕਿਸਤਾਨ ਦੇ ਵਿਚਕਾਰ 11 ਮਈ ਨੂੰ ਹੋਈ ਜੰਗਬੰਦੀ ਤੋਂ ਬਾਅਦ ਸਰਹੱਦ 'ਤੇ ਆਮ ਸਥਿਤੀ ਵਾਪਸ ਆ ਰਹੀ ਹੈ, ਕਲਾਸਾਂ ਮੁੜ ਸ਼ੁਰੂ ਹੋ ਗਈਆਂ ਹਨ ਅਤੇ ਵਿਦਿਆਰਥੀ ਵੀਰਵਾਰ ਸਵੇਰੇ ਸਕੂਲ ਅਤੇ ਕਾਲਜ ਪਹੁੰਚ ਗਏ ਹਨ।"

ਇਹ ਵੀ ਪੜ੍ਹੋ : ਦਿੱਲੀ-NCR 'ਚ ਧੂੜ ਭਰਿਆ ਤੂਫ਼ਾਨ, ਵਿਗੜੀ ਹਵਾ ਦੀ ਗੁਣਵੱਤਾ, ਅਲਰਟ ਜਾਰੀ

ਉਨ੍ਹਾਂ ਕਿਹਾ ਕਿ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਸਕੂਲਾਂ ਵਿੱਚ ਸ਼ਾਂਤੀ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ ਅਤੇ ਗੋਲੀਬਾਰੀ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਦਿਆਰਥੀਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਚੰਗੇ ਸਬੰਧ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਅਤੇ ਆਮ ਜੀਵਨ ਪ੍ਰਭਾਵਿਤ ਨਾ ਹੋਵੇ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਸਕੂਲ ਅੰਸ਼ਕ ਤੌਰ 'ਤੇ ਖੁੱਲ੍ਹਣਗੇ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਰਹੱਦ ਨਾਲ ਲੱਗਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।


author

rajwinder kaur

Content Editor

Related News