ਕੱਲ ਨੂੰ ਸਕੂਲਾਂ, ਕਾਲਜਾਂ ਵਿੱਚ ਛੁੱਟੀ ਦਾ ਐਲਾਨ, 3 ਦਿਨ ਦਫਤਰ ਵੀ ਰਹਿਣਗੇ ਬੰਦ

Thursday, Mar 20, 2025 - 08:08 PM (IST)

ਕੱਲ ਨੂੰ ਸਕੂਲਾਂ, ਕਾਲਜਾਂ ਵਿੱਚ ਛੁੱਟੀ ਦਾ ਐਲਾਨ, 3 ਦਿਨ ਦਫਤਰ ਵੀ ਰਹਿਣਗੇ ਬੰਦ

ਜੈਪੁਰ, ਸਕੂਲੀ ਵਿਦਿਆਰਥੀਆਂ ਲਈ ਇਸ ਵੇਲੇ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ 21 ਮਾਰਚ ਨੂੰ ਸਾਰੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਜਾਣਕਾਰੀ ਮਿਲੀ ਹੈ ਕਿ ਜੈਪੁਰ ਜ਼ਿਲਾ ਪ੍ਰਸ਼ਾਸਨ ਨੇ 21 ਮਾਰਚ ਸ਼ੁੱਕਰਵਾਰ ਨੂੰ ਸ਼ੀਤਲਾਅਸ਼ਟਮੀ ਦੀ ਛੁੱਟੀ ਐਲਾਨ ਦਿੱਤੀ ਹੈ। ਇਨ੍ਹਾਂ ਹੀ ਨਹੀਂ 22 ਮਾਰਚ ਨੂੰ ਸ਼ਨੀਵਾਰ ਅਤੇ 23 ਮਾਰਚ ਨੂੰ ਐਤਵਾਰ ਹੋਣ ਕਾਰਨ ਵੀ ਸਾਰੇ ਅਦਾਰੇ ਬੰਦ ਰਹਿਣਗੇ। ਜਿਸ ਕਾਰਨ ਇਸ ਵਾਰ ਜੈਪੁਰ ਜ਼ਿਲੇ ਵਿੱਚ ਤਿੰਨ ਦਿਨ ਛੁੱਟੀਆਂ ਲਗਾਤਾਰ ਰਹਿਣਗੀਆਂ।

ਤੁਹਾਨੂੰ ਦੱਸ ਦੇਈਏ ਕਿ 21 ਮਾਰਚ ਨੂੰ ਜੈਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਕੁਲੈਕਟਰ ਵੱਲੋਂ ਸ਼ੀਤਲਾਸ਼ਟਮੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜੈਪੁਰ ਦੇ ਜ਼ਿਲ੍ਹਾ ਕੁਲੈਕਟਰ ਡਾ. ਜਤਿੰਦਰ ਸੋਨੀ ਨੇ 27 ਨਵੰਬਰ ਨੂੰ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ ਸਨ। ਇਸ ਵਿੱਚ, 21 ਮਾਰਚ ਨੂੰ ਸ਼ੀਤਲਾਸ਼ਟਮੀ ਦੀ ਛੁੱਟੀ ਨੂੰ ਵੀ ਜ਼ਿਲ੍ਹਾ ਕੁਲੈਕਟਰ ਨੇ ਸਥਾਨਕ ਛੁੱਟੀ ਐਲਾਨ ਦਿੱਤੀ ਸੀ। ਇਹ ਛੁੱਟੀ ਸ਼ੀਤਲਾ ਅਸ਼ਟਮੀ ਵਾਲੇ ਦਿਨ ਜੈਪੁਰ ਦੇ ਚਕਸੂ ਵਿੱਚ ਹੋਣ ਵਾਲੇ ਮੇਲੇ ਲਈ ਐਲਾਨੀ ਗਈ ਸੀ। 


author

DILSHER

Content Editor

Related News