ਭਲਕੇ 5 ਜ਼ਿਲ੍ਹਿਆਂ ''ਚ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਬੈਂਕ ਤੇ ਸਰਕਾਰੀ ਦਫਤਰ

Tuesday, Mar 18, 2025 - 06:46 PM (IST)

ਭਲਕੇ 5 ਜ਼ਿਲ੍ਹਿਆਂ ''ਚ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਬੈਂਕ ਤੇ ਸਰਕਾਰੀ ਦਫਤਰ

ਨੈਸ਼ਨਲ ਡੈਸਕ- ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਮੱਧ ਪ੍ਰਦੇਸ਼ ਪ੍ਰਸ਼ਾਸਨ ਨੇ ਹੁਣ 5 ਜ਼ਿਲ੍ਹਿਆਂ ਦੇ ਸਕੂਲ-ਕਾਲਜਾਂ, ਬੈਂਕ ਅਤੇ ਸਰਕਾਰੀ ਦਫਤਰਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ। ਦਰਅਸਲ, ਇਹ ਛੁੱਟੀ 19 ਮਾਰਚ ਨੂੰ ਰੰਗਪੰਚਮੀ ਮੌਕੇ ਕੀਤੀ ਗਈ ਹੈ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ 19 ਮਾਰਚ ਨੂੰ ਛੁੱਟੀ ਹੋਵੇਗੀ। 

ਰਤਲਾਮ ਕਲੈਕਟਰ ਰਾਜੇਸ਼ ਬਾਥਮ ਨੇ 19 ਮਾਰਚ ਨੂੰ ਰੰਗਪੰਚਮੀ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਰਤਲਾਮ, ਸ਼ਹਿਰ, ਪੇਂਡੂ ਦੇ ਨਾਲ ਜਾਵਰਾ ਅਤੇ ਆਲੋਟ ਲਈ ਵੀ ਰਹੇਗੀ। 

ਇਹ ਵੀ ਪੜ੍ਹੋ- 5 ਰੁਪਏ ਸਸਤਾ ਹੋ ਗਿਆ ਡੀਜ਼ਲ, ਪੈਟਰੋਲ ਦੀ ਵੀ ਘਟੀ ਕੀਮਤ

PunjabKesari

ਇਹ ਵੀ ਪੜ੍ਹੋ- ਮਾਸੂਮ ਦੇ ਕਿਡਨੈਪਰਾਂ ਨੇ ਮੰਗੇ 1 ਕਰੋੜ, ਪੁਲਸ ਨੇ ਐਨਕਾਊਂਟਰ 'ਚ ਕਰ'ਤਾ ਢੇਰ

ਉਜੈਨ ਕਲੈਕਟਰ ਨੀਰਜ ਸਿੰਘ ਨੇ 19 ਮਾਰਚ ਨੂੰ ਰੰਗਪੰਚਮੀ ਦੀ ਉਜੈਨ, ਘਟੀਆ, ਨਾਗਦਾ ਅਤੇ ਬਦਨਗਰ ਤਹਿਸੀਲ 'ਚ ਛੁੱਟੀ ਦਾ ਐਲਾਨ ਕੀਤਾ ਹੈ। 

ਵਿਦਿਸ਼ਾ ਕਲੈਕਟਰ ਰੌਸ਼ਨ ਕੁਮਾਰ ਸਿੰਘ ਨੇ ਬੁੱਧਵਾਰ 19 ਮਾਰਚ 2025 ਨੂੰ ਰੰਗਪੰਚਮੀ ਲਈ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। 

ਰਾਜਧਾਨੀ ਭੋਪਾਲ ਵਿੱਚ ਆਮ ਪ੍ਰਸ਼ਾਸਨ ਵਿਭਾਗ ਨੇ 19 ਮਾਰਚ ਨੂੰ ਰੰਗਪੰਚਮੀ ਦੀ ਛੁੱਟੀ ਦਾ ਐਲਾਨ ਕੀਤਾ ਹੈ। ਸਥਾਨਕ ਛੁੱਟੀ ਹੋਣ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਰਾਜਧਾਨੀ ਭੋਪਾਲ ਵਿੱਚ ਸਥਿਤ ਵੱਲਭ ਭਵਨ ਸਮੇਤ ਕਈ ਹੋਰ ਦਫ਼ਤਰ ਬੰਦ ਰਹਿਣਗੇ। ਸਕੂਲ ਵੀ ਬੰਦ ਰਹਿਣਗੇ। ਇਨ੍ਹਾਂ ਦਿਨਾਂ ਦੌਰਾਨ ਜ਼ਮੀਨ ਦੀ ਰਜਿਸਟਰੀ ਵੀ ਸੰਭਵ ਨਹੀਂ ਹੋਵੇਗੀ।

ਇੰਦੌਰ ਦੇ ਕਲੈਕਟਰ ਨੇ ਕਿਹਾ ਕਿ ਪਿਛਲੇ 100 ਸਾਲਾਂ ਤੋਂ ਰੰਗਪੰਚਮੀ 'ਤੇ ਇੰਦੌਰ ਵਿੱਚ ਵਿਸ਼ਵ ਪ੍ਰਸਿੱਧ ਰੰਗਾਰੰਗ ਗੇਰ (ਰੰਗੀਨ ਜਲੂਸ) ਕੱਢਿਆ ਜਾ ਰਿਹਾ ਹੈ। ਇੰਦੌਰ ਤੋਂ ਇਲਾਵਾ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਲੋਕ ਇਸ ਵਿੱਚ ਹਿੱਸਾ ਲੈਂਦੇ ਹਨ। ਇਸ ਲਈ ਬੁੱਧਵਾਰ, 19 ਮਾਰਚ ਨੂੰ ਛੁੱਟੀ ਹੋਵੇਗੀ।

ਇਹ ਵੀ ਪੜ੍ਹੋ- ਹੁਣ ਹੈਲਮੇਟ ਪਾਉਣ ਦੇ ਬਾਵਜੂਦ ਵੀ ਕੱਟਿਆ ਜਾਵੇਗਾ ਚਲਾਨ! ਬਦਲ ਗਿਆ ਟ੍ਰੈਫਿਕ ਨਿਯਮ


author

Rakesh

Content Editor

Related News