ਚੋਣ ਡਿਊਟੀ ਤੋਂ ਬਚਣ ਲਈ ਪ੍ਰਾਇਮਰੀ ਦੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਫਰਜ਼ੀ ਕੋਰੋਨਾ ਪ੍ਰਮਾਣ ਪੱਤਰ

Wednesday, May 10, 2023 - 11:41 AM (IST)

ਚੋਣ ਡਿਊਟੀ ਤੋਂ ਬਚਣ ਲਈ ਪ੍ਰਾਇਮਰੀ ਦੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਫਰਜ਼ੀ ਕੋਰੋਨਾ ਪ੍ਰਮਾਣ ਪੱਤਰ

ਪੀਲੀਭੀਤ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਪੂਰਨਪੁਰ ਖੇਤਰ ਦੇ ਇਕ ਪ੍ਰਾਇਮਰੀ ਸਕੂਲ 'ਚ ਤਾਇਨਾਤ ਅਧਿਆਪਕਾ 'ਤੇ 11 ਮਈ ਨੂੰ ਹੋਣ ਵਾਲੀਆਂ ਨਗਰ ਬਾਡੀ ਚੋਣਾਂ 'ਚ ਵੋਟਿੰਗ ਡਿਊਟੀ ਤੋਂ ਬਚਣ ਲਈ ਫਰਜ਼ੀ ਕੋਰੋਨਾ ਪ੍ਰਮਾਣ ਪੱਤਰ ਪੇਸ਼ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਮੁੱਖ ਵਿਕਾਸ ਅਧਿਕਾਰੀ ਧਰਮੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਚੋਣਾਂ 'ਚ ਡਿਊਟੀ ਤੋਂ ਬਚਣ ਲਈ ਅਧਿਆਪਕਾ ਨੇ ਖ਼ੁਦ ਨੂੰ ਕੋਰੋਨਾ ਪੀੜਤ ਦੱਸ ਕੇ ਪ੍ਰਾਰਥਨਾ ਪੱਤਰ ਨਾਲ ਫਰਜ਼ੀ ਪ੍ਰਮਾਣ ਪੱਤਰ ਲਗਾਇਆ ਸੀ। ਜਾਂਚ ਕਰਨ 'ਤੇ ਪ੍ਰਮਾਣ ਪੱਤਰ ਹੋਰ ਦਾ ਪਾਇਆ ਗਿਆ।

ਸਿੰਘ ਨੇ ਦੱਸਿਆ ਕਿ ਅਧਿਆਪਕਾ ਖ਼ਿਲਾਫ਼ ਫਰਜ਼ੀਵਾੜੇ ਦੇ ਦੋਸ਼ 'ਚ ਮੰਗਲਵਾਰ ਨੂੰ ਉਨ੍ਹਾਂ ਨੇ ਬੇਸਿਕ ਸਿੱਖਿਆ ਅਧਿਕਾਰੀ ਅਮਿਤ ਕੁਮਾਰ ਸਿੰਘ ਨੂੰ ਐੱਫ.ਆਈ.ਆਰ. ਦਰਜ ਕਰਾਉਣ ਦਾ ਆਦੇਸ਼ ਦਿੱਤਾ ਹੈ। ਉਨ੍ਹਾ ਦੱਸਿਆ ਕਿ ਪੂਰਨਪੁਰ ਬਲਾਕ ਦੇ ਪਚਪੇੜਾ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਤਾਇਨਾਤ ਅਧਿਆਪਕਾ ਰੀਤੂ ਤੋਮਰ ਦੀ ਨਗਰ ਬਾਡੀ ਚੋਣਾਂ 'ਚ ਵੋਟਿੰਗ ਅਧਿਕਾਰੀ ਵਜੋਂ ਪਿੰਕ ਬੂਥ 'ਤੇ ਪੋਲਿੰਗ ਪਾਰਟੀ ਸੰਖਿਆ 3 'ਚ ਡਿਊਟੀ ਲਗਾਈ ਸੀ। ਡਿਊਟੀ ਲਗਾਉਣ ਤੋਂ ਬਾਅਦ ਅਧਿਆਪਕਾ ਨੇ ਬੇਨਹਰ ਕਾਲਜ 'ਚ ਚੱਲ ਰਹੀ ਸਿਖਲਾਈ 'ਚ ਅਫ਼ਸਰਾਂ ਨੂੰ ਇਕ ਪ੍ਰਾਰਥਨਾ ਪੱਤਰ ਦਿੱਤਾ, ਜਿਸ 'ਚ ਰੀਤੂ ਤੋਮਰ ਨੇ ਕਿਹਾ ਕਿ ਉਹ ਕੋਰੋਨਾ ਪੀੜਤ ਹੈ। ਕੋਰੋਨਾ ਪ੍ਰਮਾਣ ਪੱਤਰ ਦੇਖਣ ਤੋਂ ਬਾਅਦ ਅਧਿਕਾਰੀ ਅਧਿਆਪਕਾ ਰੀਤੂ ਦੀ ਡਿਊਟੀ ਹਟਾਉਣ ਲਈ ਤਿਆਰ ਹੋ ਗਏ। ਇਸ ਵਿਚ ਸੀ.ਡੀ.ਓ. ਧਰਮੇਂਦਰ ਸਿੰਘ ਨੇ ਅਧਿਆਪਕਾ ਵਲੋਂ ਦਿੱਤੇ ਗਏ ਪ੍ਰਮਾਣ ਪੱਤਰ ਦੀ ਜਾਂਚ ਕਰਵਾਈ। ਉਹ ਪ੍ਰਮਾਣ ਪੱਤਰ ਮਿਸ਼ਿਕਾ ਮੇਹਤਾ ਦੇ ਨਾਮ 'ਤੇ ਪਾਇਆ ਗਿਆ, ਜਿਸ 'ਤੇ 11 ਅਗਸਤ 2022 ਦੀ ਤਾਰੀਖ਼ ਦਰਜ ਸੀ।


author

DIsha

Content Editor

Related News