ਕੈਂਪਸ ''ਚ ਵਾਪਰੀ ਵੱਡੀ ਘਟਨਾ: ਤਾੜ-ਤਾੜ ਗੋਲੀਆਂ ਮਾਰ ਕਰ ''ਤਾ ਅਧਿਆਪਕ ਦਾ ਕਤਲ
Thursday, Dec 25, 2025 - 12:19 PM (IST)
ਅਲੀਗੜ੍ਹ (ਯੂਪੀ) : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਕੈਂਪਸ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸੈਰ ਕਰ ਰਹੇ ਇੱਕ ਸਕੂਲ ਅਧਿਆਪਕ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦਿੱਤੀ। ਏਐਮਯੂ ਦੇ ਪ੍ਰੋਕਟਰ ਮੁਹੰਮਦ ਵਸੀਮ ਅਲੀ ਨੇ ਕਿਹਾ ਕਿ ਏਐਮਯੂ ਨਾਲ ਸਬੰਧਤ ਏਬੀਕੇ ਯੂਨੀਅਨ ਹਾਈ ਸਕੂਲ ਦੇ ਅਧਿਆਪਕ ਰਾਓ ਦਾਨਿਸ਼ ਅਲੀ ਬੁੱਧਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕੈਨੇਡੀ ਆਡੀਟੋਰੀਅਮ ਨੇੜੇ ਆਪਣੇ ਦੋ ਸਾਥੀਆਂ ਨਾਲ ਸੈਰ ਕਰ ਰਹੇ ਸਨ।
ਪੜ੍ਹੋ ਇਹ ਵੀ - ਕੜਾਕੇ ਦੀ ਠੰਡ 'ਚ ਸਕੂਲ ਜਾਣ ਦੀ ਥਾਂ DM ਦਫ਼ਤਰ ਪੁੱਜੀ ਕੁੜੀ! ਗੱਲਾਂ ਸੁਣ ਹਰ ਕੋਈ ਹੋ ਗਿਆ ਹੈਰਾਨ
ਇਸ ਦੌਰਾਨ ਕੁਝ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕੁਝ ਸਮੇਂ ਤੱਕ ਗੱਲਬਾਤ ਕੀਤੀ। ਮੌਕਾ ਦੇਖ ਕੇ ਹਮਲਾਵਰਾਂ ਨੇ ਉਸ ਨੂੰ ਨੇੜਿਓਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਗੋਲੀਆਂ ਲੱਗਣ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਉਸਨੂੰ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰੋਕਟਰ ਨੇ ਕਿਹਾ ਕਿ ਅਲੀ ਨਾਲ ਮੌਜੂਦ ਲੋਕ ਹਮਲਾਵਰਾਂ ਦੀ ਪਛਾਣ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ ਪਰ ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਝਗੜਾ ਹੋਇਆ ਸੀ।
ਪੜ੍ਹੋ ਇਹ ਵੀ - ਜੇ ਤੁਸੀਂ ਵੀ ਬਾਜ਼ਾਰੋਂ ਖਰੀਦਦੇ ਹੋ ਦੇਸੀ ਘਿਓ ਤਾਂ ਹੋ ਜਾਓ ਸਾਵਧਾਨ, ਖਬਰ ਪੜ੍ਹ ਖੜੇ ਹੋ ਜਾਣਗੇ ਰੌਂਗਟੇ
ਇਹ ਘਟਨਾ ਰਾਤ 9 ਵਜੇ ਤੋਂ ਬਾਅਦ ਵਾਪਰੀ, ਜਦੋਂ ਅਲੀ ਰੋਜ਼ਾਨਾਂ ਦੀ ਤਰ੍ਹਾਂ ਸੈਰ ਕਰਦੇ ਹੋਏ ਚਾਹ ਪੀਣ ਲਈ ਏਐਮਯੂ ਕੰਟੀਨ ਗਿਆ ਸੀ। ਉਨ੍ਹਾਂ ਕਿਹਾ ਕਿ ਕੰਟੀਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੇ ਗੋਲੀਬਾਰੀ ਦੀ ਘਟਨਾ ਨੂੰ ਰਿਕਾਰਡ ਕਰ ਲਿਆ ਪਰ ਹਨੇਰੇ, ਧੁੰਦ ਅਤੇ ਨਕਾਬਪੋਸ਼ ਚਿਹਰੇ ਕਾਰਨ ਹਮਲਾਵਰ ਸਾਫ਼ ਦਿਖਾਈ ਨਹੀਂ ਦੇ ਰਹੇ। ਸੀਨੀਅਰ ਪੁਲਸ ਸੁਪਰਡੈਂਟ (ਐਸਐਸਪੀ) ਨੀਰਜ ਕੁਮਾਰ ਦੀ ਅਗਵਾਈ ਹੇਠ ਸੀਨੀਅਰ ਪੁਲਸ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚ ਗਏ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਹਮਲਾਵਰਾਂ ਨੂੰ ਫੜਨ ਲਈ ਅਲਰਟ ਜਾਰੀ ਕਰ ਦਿੱਤਾ।
ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਐੱਸਐੱਸਪੀ ਨੇ ਬੁੱਧਵਾਰ ਦੇਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਕਤਲ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਲਈ ਅਧਿਆਪਕ ਦੇ ਪਰਿਵਾਰ ਅਤੇ ਸਾਥੀਆਂ ਨਾਲ ਗੱਲ ਕੀਤੀ ਹੈ, ਹਾਲਾਂਕਿ ਅਜੇ ਤੱਕ ਕੋਈ ਸਪੱਸ਼ਟ ਸੁਰਾਗ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਹਮਲਾਵਰਾਂ ਦੀ ਪਛਾਣ ਕਰਨ ਲਈ ਆਲੇ-ਦੁਆਲੇ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
