27 ਤੇ 28 ਅਗਸਤ ਨੂੰ ਵੀ ਹੋ ਗਿਆ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ
Tuesday, Aug 26, 2025 - 03:22 PM (IST)

ਨੈਸ਼ਨਲ ਡੈਸਕ- ਛੱਤੀਸਗੜ੍ਹ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆਇਆ ਹੈ। ਸੂਬਾ ਸਰਕਾਰ ਨੇ 27 ਅਤੇ 28 ਅਗਸਤ ਨੂੰ ਸਰਕਾਰੀ ਅਤੇ ਸਥਾਨਕ ਛੁੱਟੀ ਘੋਸ਼ਿਤ ਕਰ ਦਿੱਤਾ ਹੈ। ਇਸ ਕਾਰਨ ਸਰਕਾਰੀ ਦਫ਼ਤਰ, ਬੈਂਕ, ਸਕੂਲ ਅਤੇ ਕਾਲਜ ਪੂਰੀ ਤਰ੍ਹਾਂ ਬੰਦ ਰਹਿਣਗੇ। ਉੱਥੇ ਹੀ 27 ਅਗਸਤ 2025 ਨੂੰ ਪੰਜਾਬ 'ਚ ਗਣੇਸ਼ ਚਤੁਰਥੀ ਮੌਕੇ ਸਰਕਾਰੀ ਅਤੇ ਬੈਂਕਾਂ ਦੀ ਛੁੱਟੀ ਰਹੇਗੀ।
ਛੁੱਟੀਆਂ ਦਾ ਕ੍ਰਮ
27 ਅਗਸਤ: ਗਣੇਸ਼ ਚਤੁਰਥੀ
28 ਅਗਸਤ: ਨੁਆਖਾਈ (ਸਥਾਨਕ ਛੁੱਟੀ)
ਇਨ੍ਹਾਂ ਤਿੰਨ ਤਿਉਹਾਰਾਂ ਕਾਰਨ ਇਸ ਹਫ਼ਤੇ ਦਫ਼ਤਰਾਂ ਅਤੇ ਸਕੂਲਾਂ 'ਚ ਕੰਮ ਸਿਰਫ਼ 29 ਅਤੇ 30 ਅਗਸਤ ਨੂੰ ਹੀ ਹੋਵੇਗਾ। ਤਿੰਨ ਦਿਨ ਲਗਾਤਾਰ ਛੁੱਟੀ ਮਿਲਣ ਕਾਰਨ ਖਾਸ ਕਰਕੇ ਬੱਚਿਆਂ ਅਤੇ ਸਰਕਾਰੀ ਕਰਮਚਾਰੀਆਂ 'ਚ ਬੇਹੱਦ ਉਤਸ਼ਾਹ ਹੈ।
ਸਕੂਲ, ਬੈਂਕ ਅਤੇ ਦਫ਼ਤਰ ਰਹਿਣਗੇ ਬੰਦ
ਸਰਕਾਰੀ ਹੁਕਮ ਮੁਤਾਬਕ, ਇਨ੍ਹਾਂ ਤਿੰਨ ਦਿਨਾਂ ਦੌਰਾਨ-
ਸਾਰੇ ਸਰਕਾਰੀ ਵਿਭਾਗ
ਸਰਕਾਰੀ ਤੇ ਨਿੱਜੀ ਬੈਂਕ
ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8