ਸਕੂਲ ਜਾਣ ਲਈ ਕਿਸੇ 'ਤੇ ਨਿਰਭਰ ਹੋਣਾ ਕੁੜੀਆਂ ਲਈ ਸਭ ਤੋਂ ਵੱਡੀ ਰੁਕਾਵਟ : ਅਧਿਐਨ
Friday, Mar 08, 2019 - 05:09 PM (IST)
ਨਵੀਂ ਦਿੱਲੀ— ਇਕ ਅਧਿਐਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਕੂਲ ਜਾਣ ਲਈ ਕਿਸੇ 'ਤੇ ਨਿਰਭਰ ਹੋਣਾ ਕੁੜੀਆਂ ਦੀ ਸਿੱਖਿਆ 'ਚ ਸਭ ਤੋਂ ਵੱਡੀ ਰੁਕਾਵਟ ਹੈ। ਹਰਿਆਣਾ, ਬਿਹਾਰ, ਗੁਜਰਾਤ ਤੇ ਆਂਧਰਾ ਪ੍ਰਦੇਸ਼ 'ਚ 90 ਫੀਸਦੀ ਕੁੜੀਆਂ ਇਸ ਤੋਂ ਪ੍ਰਭਾਵਿਤ ਹੁੰਦੀਆਂ ਹਨ। ਕੌਮਾਂਤਰੀ ਮਹਿਲਾ ਦਿਵਸ 'ਤੇ ਚਾਈਲਡ ਰਾਈਟਸ ਐਂਡ ਯੂ (ਸੀ.ਆਰ.ਵਾਈ.) ਨੇ ਇਕ ਰਿਪੋਰਟ ਜਾਰੀ ਕੀਤੀ, ਜੋ ਕੁੜੀਆਂ ਦੀ ਸਿੱਖਿਆ ਜਾਰੀ ਰੱਖਣ 'ਚ ਸਹਾਇਕਾਂ ਅਤੇ ਰੁਕਾਵਟਾਂ 'ਤੇ ਕੇਂਦਰਿਤ ਹੈ। ਇਸ 'ਚ ਭਾਰਤ 'ਚ ਕੁੜੀਆਂ ਦੀ ਸਿੱਖਿਆ ਨੂੰ ਵਧਾਉਣ ਲਈ ਉਤਸ਼ਾਹ ਯੋਜਨਾਵਾਂ ਦੀ ਭੂਮਿਕਾ ਦੀ ਵੀ ਜ਼ਿਕਰ ਹੈ।
ਅਧਿਐਨ 'ਚ ਪਾਇਆ ਗਿਆ ਹੈ ਕਿ ਸਕੂਲ ਜਾਣ ਲਈ ਕਿਸੇ 'ਤੇ ਨਿਰਭਰ ਰਹਿਣਾ ਕੁੜੀਆਂ ਦੀ ਸਿੱਖਿਆ 'ਚ ਸਭ ਤੋਂ ਵੱਡੀ ਰੁਕਾਵਟ ਹੈ ਅਤੇ ਇਸ ਤੋਂ 90 ਫੀਸਦੀ ਕੁੜੀਆਂ ਪ੍ਰਭਾਵਿਤ ਹੁੰਦੀਆਂ ਹਨ। ਇਸ 'ਚ ਦੱਸਿਆ ਗਿਆ,''ਹਮੇਸ਼ਾ ਗੈਰ-ਹਾਜ਼ਰ ਰਹਿਣਾ (29 ਫੀਸਦੀ) ਅਤੇ ਅਧਿਆਪਕਾਂ ਦੀ ਕਮੀ (18 ਫੀਸਦੀ) ਲੜਕੀਆਂ ਵਲੋਂ ਅੱਧ ਵਿਚਕਾਰ ਪੜ੍ਹਾਈ ਛੱਡਣ ਦੇ ਮਾਮਲੇ 'ਚ ਦੂਜੀ ਹੋਰ ਰੁਕਾਵਟਾਂ ਹਨ।
