ਹਿਜਾਬ ਦੇ ਵਿਵਾਦ ਕਾਰਨ ਸਕੂਲ ਨੇ 2 ਦਿਨਾਂ ਲਈ ਛੁੱਟੀ ਦਾ ਕੀਤਾ ਐਲਾਨ

Monday, Oct 13, 2025 - 10:51 PM (IST)

ਹਿਜਾਬ ਦੇ ਵਿਵਾਦ ਕਾਰਨ ਸਕੂਲ ਨੇ 2 ਦਿਨਾਂ ਲਈ ਛੁੱਟੀ ਦਾ ਕੀਤਾ ਐਲਾਨ

ਕੋਚੀ (ਭਾਸ਼ਾ)- ਅੱਠਵੀਂ ਜਮਾਤ ਦੀ ਇਕ ਵਿਦਿਆਰਥਣ ਵੱਲੋਂ ਹਿਜਾਬ ਪਹਿਨਣ ਦੇ ਵਿਵਾਦ ਤੋਂ ਬਾਅਦ ਕੇਰਲ ’ਚ ਕੋਚੀ ਦੇ ਇਕ ਨਿੱਜੀ ਈਸਾਈ ਸਕੂਲ ’ਚ ਸੋਮਵਾਰ 2 ਦਿਨਾਂ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਸਕੂਲ ਸੋਮਵਾਰ ਬੰਦ ਰਿਹਾ ਤੇ ਮੰਗਲਵਾਰ ਵੀ ਬੰਦ ਰਹੇਗਾ।ਸਕੂਲ ਦੀ ਪੇਰੈਂਟ-ਟੀਚਰ ਐਸੋਸੀਏਸ਼ਨ (ਪੀ. ਟੀ. ਏ.) ਦੇ ਇਕ ਅਹੁਦੇਦਾਰ ਨੇ ਦੋਸ਼ ਲਾਇਆ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸਲਾਮ ਪੱਖੀ ਸਿਆਸੀ ਸੰਗਠਨ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ (ਐੱਸ .ਡੀ. ਪੀ. ਆਈ.) ਦਾ ਸਮਰਥਨ ਪ੍ਰਾਪਤ ਹੈ ਤੇ ਉਸ ਦੇ ਮੈਂਬਰਾਂ ਨੇ ਸਕੂਲ ਦੇ ਅਹੁਦੇਦਾਰਾਂ ਨਾਲ ਮਾੜਾ ਸਲੂਕ ਕੀਤਾ ਜਿਨ੍ਹਾਂ ’ਚੋਂ ਵਧੇਰੇ ਨਨਾਂ ਹਨ।

ਐੱਸ. ਡੀ. ਪੀ. ਆਈ. ਨੇ ਸੋਮਵਾਰ ਰਾਤ ਤਕ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਸੀ। ਸੇਂਟ ਰੀਟਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਸਿਸਟਰ ਹੇਲੇਨਾ ਆਰ. ਸੀ. ਨੇ 2 ਦਿਨਾਂ ਲਈ ਛੁੱਟੀਆਂ ਦਾ ਐਲਾਨ ਕਰਨ ਵਾਲੀ ਇਕ ਚਿੱਠੀ ਜਾਰੀ ਕੀਤੀ ਜੋ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਚਿੱਠੀ ’ਚ ਪ੍ਰਿੰਸੀਪਲ ਨੇ ਕਿਹਾ ਕਿ ਨਿਰਧਾਰਤ ਵਰਦੀ ਤੋਂ ਬਿਨਾਂ ਸਕੂਲ ਆਉਣ ਵਾਲੀ ਇਕ ਵਿਦਿਆਰਥਣ, ਉਸ ਦੇ ਮਾਪਿਆਂ, ਕੁਝ ਬਾਹਰੀ ਲੋਕਾਂ , ਕੁਝ ਵਿਦਿਆਰਥੀਆਂ ਅਤੇ ਸਟਾਫ ਦੇ ਦਬਾਅ ਕਾਰਨ ਮਾਨਸਿਕ ਤਣਾਅ ਦਾ ਹਵਾਲਾ ਦਿੰਦੇ ਹੋਏ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਨਤੀਜੇ ਵਜੋਂ ਪੀ.ਟੀ. ਏ. ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 14 ਅਕਤੂਬਰ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।


author

Hardeep Kumar

Content Editor

Related News