ਮਹਾਰਾਸ਼ਟਰ ; ਸਕੂਲ ਕੰਟੀਨ ਦੇ ਸਮੋਸਿਆਂ ਨੇ ਪਹੁੰਚਾ''ਤਾ ਹਸਪਤਾਲ ! 5 ਵਿਦਿਆਰਥੀਆਂ ਦਾ ਹੋਇਆ ਬੁਰਾ ਹਾਲ
Monday, Nov 17, 2025 - 05:40 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੁੰਬਈ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਮੁੰਬਈ ਦੇ ਇੱਕ ਨਿੱਜੀ ਸਕੂਲ ਦੀ ਕੰਟੀਨ ਵਿੱਚ ਸਮੋਸੇ ਖਾਣ ਮਗਰੋਂ 5 ਬੱਚੇ ਬਿਮਾਰ ਹੋ ਗਏ।
ਅਧਿਕਾਰੀ ਨੇ ਦੱਸਿਆ ਕਿ 10 ਤੋਂ 11 ਸਾਲ ਦੀ ਉਮਰ ਦੇ ਇਹ ਬੱਚੇ ਘਾਟਕੋਪਰ ਦੇ ਇੰਦਰਾ ਨਗਰ ਇਲਾਕੇ ਦੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਹਨ। ਦੁਪਹਿਰ 2 ਵਜੇ ਦੇ ਕਰੀਬ ਕੰਟੀਨ ਵਿੱਚ ਸਮੋਸੇ ਖਾਣ ਤੋਂ ਬਾਅਦ ਬੱਚੇ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ।
ਅਧਿਕਾਰੀ ਨੇ ਅੱਗੇ ਦੱਸਿਆ ਕਿ ਪੀੜਤਾਂ ਵਿੱਚੋਂ ਤਿੰਨ ਡਾਕਟਰੀ ਸਲਾਹ ਦੇ ਵਿਰੁੱਧ ਟੈਸਟਾਂ ਤੋਂ ਬਾਅਦ ਆਪਣੇ ਆਪ ਹਸਪਤਾਲ ਤੋਂ ਚਲੇ ਗਏ, ਜਦੋਂ ਕਿ ਦੋ ਕੁੜੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਘਾਟਕੋਪਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
