ਵੱਡਾ ਹਾਦਸਾ : ਪਿਕਨਿਕ ਲਈ ਜਾ ਰਹੀ ਸਕੂਲ ਬੱਸ ਪਲਟੀ, 50 ਵਿਦਿਆਰਥੀ ਸਨ ਸਵਾਰ

Tuesday, Nov 26, 2024 - 03:04 PM (IST)

ਨੈਸ਼ਨਲ ਡੈਸਕ : ਨਾਗਪੁਰ ਜ਼ਿਲੇ 'ਚ ਮੰਗਲਵਾਰ ਨੂੰ ਪਿਕਨਿਕ ਮਨਾਉਣ ਜਾ ਰਹੀ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਦਿਆਰਥੀ ਅਤੇ ਅਧਿਆਪਕ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਥੋਂ ਦੇ ਸ਼ੰਕਰ ਨਗਰ ਇਲਾਕੇ ਵਿੱਚ ਸਥਿਤ ਸਰਸਵਤੀ ਹਾਈ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਪੰਜ ਬੱਸਾਂ ਵਿੱਚ ਸਵਾਰ ਹੋ ਕੇ ਨੇੜਲੇ ਵਰਧਾ ਜ਼ਿਲ੍ਹੇ ਵਿੱਚ ਇੱਕ ਪਿਕਨਿਕ ਸਥਾਨ ਵੱਲ ਜਾ ਰਹੇ ਸਨ।
ਹਿੰਗਨਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਸ 'ਚ ਕਰੀਬ 50 ਲੋਕ ਸਵਾਰ ਸਨ ਅਤੇ ਇਹ ਸ਼ਹਿਰ ਦੇ ਬਾਹਰਵਾਰ ਪਹਾੜੀ ਖੇਤਰ 'ਚ ਸਥਿਤ ਹਿੰਗਨੀ ਰੋਡ 'ਤੇ ਦੇਵਲੀ ਪੇਂਧਾਰੀ ਪਿੰਡ ਨੇੜੇ ਪਲਟ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਲੜਕਾ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ।

ਇਸ ਹਾਦਸੇ 'ਚ ਇਕ ਵਿਦਿਆਰਥਣ ਅਤੇ ਇਕ ਅਧਿਆਪਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਨਾਗਪੁਰ ਲਿਜਾਇਆ ਗਿਆ, ਜਦਕਿ ਬਾਕੀ ਜ਼ਖਮੀਆਂ ਨੂੰ ਨੇੜਲੇ ਪੇਂਡੂ ਹਸਪਤਾਲ 'ਚ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
 


DILSHER

Content Editor

Related News