ਬਰਸਾਤੀ ਨਾਲੇ ''ਚ ਪਲਟੀ ਸਕੂਲ ਬੱਸ, ਸੁਰੱਖਿਅਤ ਕੱਢੇ ਸਾਰੇ ਬੱਚੇ

Wednesday, Aug 28, 2024 - 08:15 PM (IST)

ਬਰਸਾਤੀ ਨਾਲੇ ''ਚ ਪਲਟੀ ਸਕੂਲ ਬੱਸ, ਸੁਰੱਖਿਅਤ ਕੱਢੇ ਸਾਰੇ ਬੱਚੇ

ਜੈਪੁਰ : ਜੈਪੁਰ ਦਿਹਾਤੀ ਦੇ ਪ੍ਰਾਗਪੁਰਾ ਥਾਣਾ ਖੇਤਰ 'ਚ ਬੁੱਧਵਾਰ ਸਵੇਰੇ ਇਕ ਸਕੂਲੀ ਬੱਸ ਬੇਕਾਬੂ ਹੋ ਕੇ ਬਰਸਾਤੀ ਨਾਲੇ 'ਚ ਪਲਟ ਗਈ। ਘਟਨਾ 'ਚ ਗੱਡੀ 'ਚ ਸਵਾਰ ਕਿਸੇ ਬੱਚੇ ਨੂੰ ਸੱਟ ਨਹੀਂ ਲੱਗੀ। ਪੁਲਸ ਅਤੇ ਸਥਾਨਕ ਪਿੰਡ ਵਾਸੀਆਂ ਨੇ ਬੱਸ ਵਿਚ ਸਵਾਰ ਸਾਰੇ ਨੌਂ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। 

ਡਿਪਟੀ ਸੁਪਰਡੈਂਟ ਆਫ਼ ਪੁਲਸ (ਕੋਟਪੁਤਲੀ-ਬਹਿਰੋਰ) ਰੋਹਿਤ ਸਾਂਖਲਾ ਨੇ ਦੱਸਿਆ ਕਿ ਕੋਟਪੁਤਲੀ ਖੇਤਰ ਦੇ ਚੰਦੋਲੀ ਪਿੰਡ 'ਚ ਬੁੱਧਵਾਰ ਸਵੇਰੇ 9 ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਸਕੂਲੀ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਤੇ ਬਰਸਾਤੀ ਨਾਲੇ 'ਚ ਪਲਟ ਗਈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਵਾਰ ਸਾਰੇ ਨੌਂ ਬੱਚਿਆਂ ਨੂੰ ਪੁਲਸ ਅਤੇ ਸਥਾਨਕ ਪਿੰਡ ਵਾਸੀਆਂ ਨੇ ਗੱਡੀ ਵਿੱਚੋਂ ਸੁਰੱਖਿਅਤ ਕੱਢ ਕੇ ਘਰ ਭੇਜ ਦਿੱਤਾ ਹੈ। ਘਟਨਾ 'ਚ ਕੋਈ ਬੱਚਾ ਜ਼ਖਮੀ ਨਹੀਂ ਹੋਇਆ ਹੈ। ਸਾਂਖਲਾ ਨੇ ਦੱਸਿਆ ਕਿ ਬੱਸ ਨੂੰ ਜੇਸੀਬੀ ਦੀ ਮਦਦ ਨਾਲ ਡਰੇਨ ’ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।


author

Baljit Singh

Content Editor

Related News