ਬੱਚਿਆਂ ਨਾਲ ਭਰੀ ਸਕੂਲ ਬੱਸ 'ਚ ਲੱਗੀ ਭਿਆਨਕ ਅੱਗ, ਮਚੀ ਚੀਕ-ਪੁਕਾਰ

Thursday, Nov 14, 2024 - 01:38 PM (IST)

ਗਾਜ਼ੀਆਬਾਦ- ਸਕੂਲੀ ਬੱਚਿਆਂ ਨਾਲ ਭਰੀ ਇਕ ਪ੍ਰਾਈਵੇਟ ਸਕੂਲ ਬੱਸ ਵਿਚ ਅੱਗ ਲੱਗ ਗਈ। ਹਾਲਾਂਕਿ ਅੱਗ ਬੁਝਾਊ ਅਮਲੇ ਨੇ ਇਸ 'ਤੇ ਕਾਬੂ ਪਾ ਲਿਆ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਵੈਸ਼ਾਲੀ ਦੀ ਹੈ, ਜਿੱਥੇ ਵੀਰਵਾਰ ਯਾਨੀ ਕਿ ਅੱਜ ਇਕ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਬੱਸ ਨੂੰ ਸਵੇਰੇ ਦੇ ਸਮੇਂ ਸਾਹਿਬਾਬਾਦ ਦੇ ਕੌਸ਼ਾਂਬੀ ਥਾਣੇ ਨੇੜੇ ਅੱਗ ਲੱਗ ਗਈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- ਜਹਾਜ਼ 'ਚ 'ਬੰਬ ਹੈ' ਸੁਣਦੇ ਹੀ ਯਾਤਰੀਆਂ 'ਚ ਮਚ ਗਈ ਹਫੜਾ-ਦਫੜੀ

ਬੱਸ 'ਚ ਸਵਾਰ ਸਨ 15 ਬੱਚੇ

ਅਧਿਕਾਰੀਆਂ ਮੁਤਾਬਕ ਬੱਸ 'ਚ ਕਰੀਬ 15 ਬੱਚੇ ਸਵਾਰ ਸਨ। ਬੱਸ ਵਿਚ ਅੱਗ ਲੱਗਣ ਮਗਰੋਂ ਚੀਕ-ਪੁਰਾਕ ਮਚ ਗਈ। ਗਨੀਮਤ ਇਹ ਰਹੀ ਕਿ ਅੱਗ ਲੱਗਣ ਦੇ ਤੁਰੰਤ ਬਾਅਦ ਡਰਾਈਵਰ ਦੀ ਸਮਝਦਾਰੀ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਬੱਸ ਵਿਚੋਂ ਹੇਠਾਂ ਉਤਾਰ ਲਿਆ ਗਿਆ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

 

ਫਾਇਰ ਕਰਮੀਆਂ ਨੇ ਅੱਗ 'ਤੇ ਪਾਇਆ ਕਾਬੂ

ਮੁੱਖ ਫਾਇਰ ਅਫਸਰ ਰਾਹੁਲ ਕੁਮਾਰ ਨੇ ਕਿਹਾ ਕਿ ਸਾਨੂੰ ਫਾਇਰ ਸਟੇਸ਼ਨ ਸੂਚਨਾ ਮਿਲੀ ਕਿ ਕੌਸ਼ਾਂਬੀ ਪੁਲਸ ਸਟੇਸ਼ਨ ਦੇ ਅਧੀਨ ਸ਼੍ਰੀ ਰੈਜ਼ੀਡੈਂਸੀ ਦੇ ਪਿੱਛੇ ਇਕ ਸਕੂਲੀ ਬੱਸ ਨੂੰ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਤੁਰੰਤ ਸਾਡੀਆਂ ਦੋ ਗੱਡੀਆਂ ਮੌਕੇ ਲਈ ਰਵਾਨਾ ਹੋਈਆਂ। ਬੱਸ ਵਿਚ 14-15 ਬੱਚੇ ਸਵਾਰ ਸਨ। ਉਨ੍ਹਾਂ ਸਾਰਿਆਂ ਨੂੰ ਬਚਾਅ ਲਿਆ ਗਿਆ ਹੈ। ਇਸ ਮਾਮਲੇ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। 

ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਅਹਿਮ ਖ਼ਬਰ, ਹੁਣ ਵਿਆਹ ਤੋਂ ਬਾਅਦ...

ਪੂਰੀ ਤਰ੍ਹਾਂ ਨੁਕਸਾਨੀ ਗਈ ਬੱਸ

ਬੱਸ ਵਿਚ ਅੱਗ ਲੱਗਣ ਮਗਰੋਂ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਬੱਸ ਧੂਹ-ਧੂਹ ਕੇ ਸੜ ਰਹੀ ਹੈ। ਹਾਲਾਂਕਿ ਅੱਗ ਲੱਗਣ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚਣ ਮਗਰੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ 'ਤੇ ਕਾਬੂ ਪਾਉਣ ਤੱਕ ਬੱਸ ਸੜ ਕੇ ਸੁਆਹ ਹੋ ਗਈ।

ਇਹ ਵੀ ਪੜ੍ਹੋ- ਨੌਕਰੀ ਪੇਸ਼ੇ ਵਾਲੀਆਂ ਔਰਤਾਂ ਲਈ ਖੁਸ਼ਖ਼ਬਰੀ, ਹੁਣ ਮਿਲਣਗੀਆਂ 12 ਵਾਧੂ ਛੁੱਟੀਆਂ


Tanu

Content Editor

Related News