ਸਕੂਲ ਬੱਸ ਪਲਟੀ, ਵਿਦਿਆਰਥੀਆਂ ਦੀਆਂ ਚੀਕਾਂ ਸੁਣ ਦਹਿਲ ਗਿਆ ਇਲਾਕਾ
Monday, Mar 24, 2025 - 03:53 PM (IST)

ਝਾਂਸੀ- ਪੁਲਸ ਨੇ ਦੱਸਿਆ ਕਿ ਦੂਰ ਦੇ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਲੈ ਕੇ ਪੁੰਛ ਦੇ ਇਕ ਨਿੱਜੀ ਸਕੂਲ ਜਾ ਰਹੀ ਬੱਸ ਸੋਮਵਾਰ ਸਵੇਰੇ ਪਲਟ ਗਈ। ਇਸ ਹਾਦਸੇ 'ਚ 15 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਹੈ। ਪੁੰਛ ਥਾਣੇ ਦੇ ਸਟੇਸ਼ਨ ਹਾਊਸ ਅਫ਼ਸਰ ਰਾਜੇਸ਼ ਪਾਲ ਨੇ ਦੱਸਿਆ,''ਇਹ ਘਟਨਾ ਬਾਜਨਾ ਰੋਡ 'ਤੇ ਹੋਈ, ਜਦੋਂ 2 ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਲਿਜਾ ਰਹੀ ਇਕ ਸਕੂਲ ਬੱਸ ਬਾਜਨਾ ਪਿੰਡ ਕੋਲ ਕੰਟਰੋਲ ਗੁਆ ਬੈਠੀ ਅਤੇ ਸੜਕ ਕਿਨਾਰੇ ਪਲਟ ਗਈ।'' ਬੱਚਿਆਂ ਦੀਆਂ ਚੀਕਾਂ ਨਾਲ ਨੇੜੇ-ਤੇੜੇ ਦਾ ਇਲਾਕਾ ਦਹਿਲ ਗਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਨਰਸ ਦੀ ਅਸ਼ਲੀਲ ਵੀਡੀਓ
ਪੁਲਸ ਅਨੁਸਾਰ, ਕਰੀਬ 15 ਬੱਚੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪੁੰਛ ਦੇ ਇਕ ਸਿਹਤ ਕੇਂਦਰ ਲਿਜਾਇਆ ਗਿਆ। ਪਾਲ ਨੇ ਦੱਸਿਆ ਕਿ 5 ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹਨ, ਜਿਨ੍ਹਾਂ ਨੂੰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਜ਼ਖ਼ਮੀ ਬੱਚਿਆਂ ਦੀ ਉਮਰ 10 ਤੋਂ 15 ਸਾਲ ਦਰਮਿਆਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8