ਸਕੂਲ ਬੱਸ ਉਡੀਕਦੇ ਵਿਦਿਆਰਥੀਆਂ ਨਾਲ ਵਾਪਰਿਆ ਭਿਆਨਕ ਹਾਦਸਾ ! ਕਾਰ ਸਿੱਖ ਰਹੀ ਔਰਤ ਨੇ 5 ਨੂੰ ਦਰੜਿਆ
Wednesday, Jul 08, 2026 - 12:39 PM (IST)
ਨੈਸ਼ਨਲ ਡੈਸਕ : ਦਿੱਲੀ-ਐਨਸੀਆਰ ਦੇ ਨੇੜੇ ਗ੍ਰੇਟਰ ਨੋਇਡਾ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨਾਲ ਇਲਾਕੇ ਵਿਚ ਦਫ਼ੜਾ-ਦਫ਼ੜੀ ਮਚ ਗਈ। ਪੰਚਸ਼ੀਲ ਗ੍ਰੀਨਜ਼-2 ਸੋਸਾਇਟੀ ਦੇ ਬਾਹਰ ਗੱਡੀ ਚਲਾਉਣਾ ਸਿੱਖ ਰਹੀ ਇੱਕ ਔਰਤ ਨੇ ਅਚਾਨਕ ਆਪਣੀ ਕਾਰ ਤੋਂ ਕੰਟਰੋਲ ਗੁਆ ਦਿੱਤਾ ਅਤੇ ਸੜਕ ਦੇ ਇਕ ਪਾਸੇ ਸਕੂਲ ਬੱਸ ਦੀ ਉਡੀਕ ਕਰ ਰਹੇ ਬੱਚਿਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 5 ਸਕੂਲੀ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ - ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ ਹੈਰਾਨੀਜਨਕ ਬਿਆਨ
ਮਿਲੀ ਜਾਣਕਾਰੀ ਮੁਤਾਬਕ ਸੋਸਾਇਟੀ ਦੇ ਕੁਝ ਬੱਚੇ ਸਵੇਰ ਦੇ ਸਮੇਂ ਸਕੂਲ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਉਹ ਆਪਣੀ ਸੋਸਾਇਟੀ ਦੇ ਗੇਟ ਦੇ ਬਾਹਰ ਖੜ੍ਹੇ ਹੋਏ ਸਨ। ਪੁਲਸ ਦੇ ਮੁਤਾਬਕ ਇਕ ਔਰਤ, ਜੋ ਗੱਡੀ ਚਲਾਉਣਾ ਸਿੱਖ ਰਹੀ ਸੀ, ਕਾਰ ਲੈ ਕੇ ਉਕਤ ਸਥਾਨ 'ਤੇ ਪਹੁੰਚ ਗਈ। ਔਰਤ ਨੂੰ ਗੱਡੀ ਚਲਾਉਣ ਦਾ ਅਜੇ ਬਹੁਤਾ ਤਜਰਬਾ ਨਹੀਂ ਸੀ। ਕਾਰ ਚਲਾਉਂਦੇ ਸਮੇਂ ਉਸ ਦਾ ਕੰਟਰੋਲ ਬੇਕਾਬੂ ਹੋ ਗਿਆ ਅਤੇ ਉਸ ਨੇ ਸਕੂਲ ਬੱਸ ਦਾ ਇੰਤਜ਼ਾਰ ਕਰ ਰਹੇ ਬੱਚਿਆਂ ਨੂੰ ਟੱਕਰ ਮਾਰ ਦਿੱਤਾ। ਹਾਦਸੇ ਤੋਂ ਬਾਅਦ ਬੱਚਿਆਂ ਨੂੰ ਸੱਟਾਂ ਲੱਗੀਆਂ ਅਤੇ ਉਹ ਹੇਠਾਂ ਡਿੱਗ ਪਏ। ਇਸ ਘਟਨਾ ਨਾਲ ਮੌਕੇ 'ਤੇ ਹਫ਼ੜਾ-ਦਫ਼ੜੀ ਮਚ ਗਈ। ਆਲੇ-ਦੁਆਲੇ ਦੇ ਮੌਜੂਦ ਲੋਕਾਂ ਨੇ ਜ਼ਖ਼ਮੀ ਹਾਲਤ ਵਿਚ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਪੜ੍ਹੋ ਇਹ ਵੀ - ਹਰ ਮਹੀਨੇ ਔਰਤਾਂ ਦੇ ਖਾਤੇ 'ਚ ਆਉਣਗੇ 2500 ਰੁਪਏ, ਰੇਖਾ ਸਰਕਾਰ ਦਾ ਵੱਡਾ ਐਲਾਨ
ਘਟਨਾ ਦੀ ਸੂਚਨਾ ਮਿਲਦੇ ਸਾਲ ਹੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਕਾਰ ਸਵਾਰ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ਤੋਂ ਕੰਟਰੋਲ ਗੁਆਉਣ ਨਾਲ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਤੋਂ ਬਾਅਦ ਸਮਾਜ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਬੱਚਿਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਗਈਆਂ ਹਨ। ਸਥਾਨਕ ਲੋਕਾਂ ਨੇ ਡਰਾਈਵਿੰਗ ਸਿੱਖਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਿਹਾਇਸ਼ੀ ਖੇਤਰਾਂ ਵਿੱਚ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹਿਣ।
ਪੜ੍ਹੋ ਇਹ ਵੀ - 'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ', ਕੰਬਦਾ ਰਹਿ ਗਿਆ ਲਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
