ਸ਼ਨਾਈਡਰ ਇਲੈਕਟ੍ਰਿਕ ਵਲੋਂ ਭਾਰਤ ''ਚ ਤਿੰਨ ਹੋਰ ਪਲਾਂਟ ਖੋਲ੍ਹਣ ਦਾ ਐਲਾਨ

Sunday, Feb 23, 2025 - 04:29 PM (IST)

ਸ਼ਨਾਈਡਰ ਇਲੈਕਟ੍ਰਿਕ ਵਲੋਂ ਭਾਰਤ ''ਚ ਤਿੰਨ ਹੋਰ ਪਲਾਂਟ ਖੋਲ੍ਹਣ ਦਾ ਐਲਾਨ

ਨਵੀਂ ਦਿੱਲੀ- ਊਰਜਾ ਪ੍ਰਬੰਧਨ ਅਤੇ ਆਟੋਮੇਸ਼ਨ ਪ੍ਰਮੁੱਖ ਸ਼ਨਾਈਡਰ ਇਲੈਕਟ੍ਰਿਕ ਨੇ ਸ਼ਨੀਵਾਰ ਨੂੰ ਭਾਰਤ ਵਿਚ ਤਿੰਨ ਹੋਰ ਨਿਰਮਾਣ ਪਲਾਂਟ ਖੋਲ੍ਹਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਲੈਕਟ੍ਰਾਮਾ 2025 ਦੇ ਉਦਘਾਟਨੀ ਸੈਸ਼ਨ ਵਿਚ ਬੋਲਦੇ ਹੋਏ ਸ਼ਨਾਈਡਰ ਇਲੈਕਟ੍ਰਿਕ ਦੇ CEO ਓਲੀਵੀਅਰ ਬਲਮ ਨੇ ਕਿਹਾ ਕਿ ਕੰਪਨੀ ਭਾਰਤ ਵਿਚ ਨਿਯਮਤ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।

ਕੰਪਨੀ ਦੇ ਇਸ ਸਮੇਂ ਦੇਸ਼ ਵਿਚ 31 ਨਿਰਮਾਣ ਪਲਾਂਟ ਹਨ।  ਗ੍ਰੇਟਰ ਨੋਇਡਾ ਵਿਚ ਉਦਯੋਗ ਸੰਸਥਾ IEEMA ਵਲੋਂ ਆਯੋਜਿਤ ਸਮਾਗਮ ਵਿਚ ਕਿਹਾ ਉਨ੍ਹਾਂ ਨੇ ਕਿਹਾ ਕਿ ਤਿੰਨ ਨਵੇਂ ਪਲਾਂਟ ਕੋਲਕਾਤਾ, ਹੈਦਰਾਬਾਦ ਅਤੇ ਅਹਿਮਦਨਗਰ ਵਿਚ ਬਣਨਗੇ। ਬਲਮ ਨੇ ਕਿਹਾ "ਡਿਜੀਟਾਈਜ਼ੇਸ਼ਨ, ਸਥਿਰਤਾ, ਊਰਜਾ ਤਬਦੀਲੀ ਅਤੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ 'ਤੇ ਭਾਰਤ ਦਾ ਧਿਆਨ ਵਿਕਾਸ ਲਈ ਬੇਮਿਸਾਲ ਮੌਕੇ ਪੇਸ਼ ਕਰਦਾ ਹੈ।

ਬਲਮ ਮੁਤਾਬਕ ਅਸੀਂ ਭਾਰਤੀ ਊਰਜਾ ਖੇਤਰ 'ਚ ਵਿਕਾਸ ਨੂੰ ਤੇਜ਼ ਕਰਨ ਲਈ AI ਅਤੇ ਡਿਜੀਟਲਾਈਜ਼ੇਸ਼ਨ ਦਾ ਲਾਭ ਉਠਾ ਰਹੇ ਹਾਂ। ਸਾਡਾ ਮੰਨਣਾ ਹੈ ਕਿ ਡਿਜੀਟਲ ਗਰਿੱਡ, IoT-ਸਮਰੱਥ ਵੰਡੇ ਗਏ ਊਰਜਾ ਸਰੋਤ, ਮਾਈਕ੍ਰੋਗ੍ਰਿਡ, ਸਮਾਰਟ ਇਮਾਰਤਾਂ ਅਤੇ ਸਮਾਰਟ ਸ਼ਹਿਰਾਂ ਵਰਗੀਆਂ ਉੱਨਤ ਤਕਨਾਲੋਜੀਆਂ ਅਗਲੇ 25 ਸਾਲਾਂ ਵਿਚ ਨਿਕਾਸ ਨੂੰ 75% ਘਟਾ ਦੇਣਗੀਆਂ।  ਸ਼ਨਾਈਡਰ ਪਹਿਲਾਂ ਹੀ ਭਾਰਤ ਵਿਚ ਆਪਣੇ ਉਦਯੋਗਿਕ ਵਿਸਥਾਰ ਲਈ 3,200 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕਰ ਚੁੱਕਾ ਹੈ ਅਤੇ 2026 ਤੱਕ ਲਗਭਗ 1.2 ਮਿਲੀਅਨ ਵਰਗ ਫੁੱਟ ਖੇਤਰ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਭਾਰਤ ਵਿਸ਼ਵ ਪੱਧਰ 'ਤੇ ਸ਼ਨਾਈਡਰ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਚਾਰ ਗਲੋਬਲ ਹੱਬਾਂ 'ਚੋਂ ਇਕ ਹੈ।


author

Tanu

Content Editor

Related News