ਭਗੌੜੇ ਵਿਜੇ ਮਾਲਿਆ ਦੀ ਪਟੀਸ਼ਨ ''ਤੇ ਸੋਮਵਾਰ ਨੂੰ ਫੈਸਲਾ ਸੁਣਾਏਗਾ ਸੁਪਰੀਮ ਕੋਰਟ

08/29/2020 8:58:46 PM

ਨਵੀਂ ਦਿੱਲੀ :  ਸੁਪਰੀਮ ਕੋਰਟ 31 ਅਗਸਤ ਨੂੰ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਇੱਕ ਮੁੜ ਵਿਚਾਰ ਪਟੀਸ਼ਨ 'ਤੇ ਫੈਸਲਾ ਸੁਣਾਏਗਾ। ਦਰਅਸਲ ਵਿਜੇ ਮਾਲਿਆ ਨੇ ਮੁਕੱਦਮੇ ਦੇ 'ਚ 40 ਮਿਲਿਅਨ ਡਾਲਰ ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰ ਦਿੱਤੇ ਸਨ। ਜਿਸ 'ਤੇ ਸੁਪਰੀਮ ਕੋਰਟ ਨੇ ਮਈ 2017 'ਚ ਉਸ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਸੀ।

ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ
ਸੁਪਰੀਮ ਕੋਰਟ ਦੇ ਇਸ ਆਦੇਸ਼ ਖਿਲਾਫ ਵਿਜੇ ਮਾਲਿਆ ਨੇ ਮੁੜ ਵਿਚਾਰ ਪਟੀਸ਼ਨ ਦਰਜ ਕੀਤੀ ਸੀ। ਜਸਟਿਸ ਯੂ.ਯੂ. ਲਲਿਤ ਅਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਕਰਨ  ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਅਤੇ ਐਲਾਨ ਕੀਤਾ ਕਿ ਉਹ ਸੋਮਵਾਰ ਨੂੰ ਇਸ ਬਾਰੇ ਆਪਣਾ ਫੈਸਲਾ ਸੁਣਾਉਣਗੇ। ਕੋਰਟ ਨੇ ਕਿਹਾ ਕਿ ਵਿਜੇ ਮਾਲਿਆ ਖਿਲਾਫ ਦੋ ਵੱਡੇ ਦੋਸ਼ ਹਨ। ਜਿਮ 'ਚੋਂ ਇੱਕ ਦੋਸ਼ ਇਹ ਹੈ ਕਿ ਉਸ ਨੇ ਆਪਣੀ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਅਤੇ ਦੂਜਾ ਜਾਇਦਾਦਾਂ ਨੂੰ ਗਲਤ ਤਰੀਕੇ ਨਾਲ ਲੁਕਾਉਣ ਦੀ ਕੋਸ਼ਿਸ਼ ਕੀਤੀ।

ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰ ਦਿੱਤੇ ਸਨ 40 ਮਿਲੀਅਨ ਡਾਲਰ 
ਦੱਸ ਦਈਏ ਕਿ ਕਾਰੋਬਾਰੀ ਵਿਜੇ ਮਾਲਿਆ 9,000 ਕਰੋੜ ਰੁਪਏ ਦੇ ਬੈਂਕ ਲੋਨ ਡਿਫਾਲਟ ਮਾਮਲੇ ਦਾ ਇੱਕ ਮੁਲਜ਼ਮ ਹੈ। ਫਿਲਹਾਲ ਉਹ ਬ੍ਰਿਟੇਨ 'ਚ ਰਹਿ ਰਿਹਾ ਹੈ। ਸੁਪਰੀਮ ਕੋਰਟ ਨੇ ਮਈ 2017 'ਚ ਵਿਜੇ ਮਾਲਿਆ  ਖਿਲਾਫ ਦਿੱਤਾ ਗਿਆ ਫੈਸਲਾ ਬੈਂਕਾਂ ਦੀ ਪਟੀਸ਼ਨ 'ਤੇ ਦਿੱਤਾ ਸੀ। ਬੈਂਕਾਂ ਨੇ ਕਿਹਾ ਸੀ ਕਿ ਡਿਫਾਲਟਰ ਵਿਜੇ ਮਾਲਿਆ ਨੇ ਬਕਾਏ ਦਾ ਭੁਗਤਾਨ ਕਰਨ ਦੀ ਬਜਾਏ ਬ੍ਰਿਟਿਸ਼ ਫ਼ਰਮ ਡਿਆਜਿਓ ਤੋਂ ਮਿਲੇ 40 ਮਿਲੀਅਨ ਡਾਲਰ ਚੁਪ ਕੇ ਨਾਲ ਆਪਣੇ ਬੱਚਿਆਂ ਦੇ ਨਾਮ ਟ੍ਰਾਂਸਫਰ ਕਰ ਦਿੱਤੇ।


Inder Prajapati

Content Editor

Related News