ਕੋਟਾ ''ਚ ਮਾਸੂਮਾਂ ਦੀ ਮੌਤ ਦਾ ਮਾਮਲਾ: SC ਨੇ ਰਾਜਸਥਾਨ ਸਰਕਾਰ ਅਤੇ ਕੇਂਦਰ ਨੂੰ ਭੇਜਿਆ ਨੋਟਿਸ
Monday, Feb 10, 2020 - 03:10 PM (IST)

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਕੋਟਾ ਦੇ ਜੇ.ਕੇ. ਲੋਨ ਹਸਪਤਾਲ 'ਚ ਮਾਸੂਮਾਂ ਦੀ ਮੌਤ ਦੀ ਜਾਂਚ ਲਈ ਰਾਜਸਥਾਨ ਸਰਕਾਰ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾ ਰਾਜਸਥਾਨ ਦੇ ਕੋਟਾ 'ਚ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੁਕ ਨਹੀਂ ਰਿਹਾ ਸੀ ਅਤੇ ਇਹ ਅੰਕੜਾ 100 ਤੋਂ ਵੀ ਕਾਫੀ ਉਪਰ ਪਹੁੰਚ ਗਿਆ ਸੀ। ਇਸ 'ਤੇ ਹਸਪਤਾਲ ਪ੍ਰਸ਼ਾਸਨ ਨੇ ਸਫਾਈ ਦਿੱਤੀ ਸੀ ਕਿ ਮ੍ਰਿਤਕ ਨਵਜੰਮੇ ਬੱਚਿਆਂ 'ਚ ਜ਼ਿਆਦਾਤਰ ਦੂਜੇ ਹਸਪਤਾਲਾਂ ਤੋਂ ਰੈਫਰ ਕੀਤੇ ਗਏ ਸਨ ਅਤੇ ਬਾਹਰੀ ਸੂਬਿਆਂ ਤੋਂ ਵੀ ਬੱਚੇ ਇਲਾਜ ਲਈ ਲਿਆਂਦੇ ਗਏ ਸੀ।
ਮਰਨ ਵਾਲੇ ਸਾਰੇ ਬੱਚਿਆਂ ਨੂੰ ਇਨਟੈਨਸਿਵ ਕੇਅਰ ਯੂਨਿਟ (ਆਈ.ਸੀ.ਯੂ) 'ਚ ਭਰਤੀ ਕਰਵਾਇਆ ਗਿਆ ਸੀ। 3 ਮੈਂਬਰੀ ਜਾਂਚ ਟੀਮ ਦੀ ਅਗਵਾਈ ਕਰਨ ਵਾਲੇ ਮੈਡੀਕਲ ਸਿੱਖਿਆ ਸਕੱਤਰ ਵੈਭਵ ਗਾਲਰੀਆ ਨੇ ਕਿਹਾ ਹੈ ਕਿ ਜ਼ਿਆਦਾਤਰ ਬੱਚਿਆਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।