SC ਨੇ ਡਬਲਿਯੂ.ਐੱਫ.ਆਈ. ਚੋਣਾਂ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਲਗਾਈ ਰੋਕ ਨੂੰ ਕੀਤਾ ਰੱਦ
Wednesday, Nov 29, 2023 - 10:30 AM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਭਾਰਤੀ ਕੁਸ਼ਤੀ ਸੰਘ (ਡਬਲਿਯੂ.ਐੱਫ.ਆਈ.) ਦੀਆਂ ਚੋਣਾਂ ਕਰਵਾਉਣ ’ਤੇ ਲਗਾਈ ਰੋਕ ਨੂੰ ਹਟਾ ਦਿੱਤਾ। ਜੱਜ ਅਭੈ ਐੱਸ. ਓਕਾ ਤੇ ਜੱਜ ਪੰਕਜ ਮਿੱਤਲ ਦੀ ਬੈਂਚ ਨੇ ਕਿਹਾ ਕਿ ਉਹ ਇਹ ਨਹੀਂ ਸਮਝ ਪਾ ਰਹੇ ਕਿ ਹਾਈ ਕੋਰਟ ਨੇ ਚੋਣਾਂ ਦੀ ਪੂਰੀ ਪ੍ਰਕਿਰਿਆ ਦੇ ਮਹੱਤਵ ਨੂੰ ਕਿਵੇਂ ਨਹੀਂ ਸਮਝਿਆ। ਬੈਂਚ ਨੇ ਕਿਹਾ,‘‘ਹਰਿਆਣਾ ਕੁਸ਼ਤੀ ਸੰਘ ਵਲੋਂ ਦਾਇਰ ਇਕ ਪਟੀਸ਼ਨ ਲੰਬਿਤ ਹੋਣ ’ਤੇ ਹਾਈ ਕੋਰਟ ਨੇ ਇਕ ਅੰਤਰਿਮ ਆਦੇਸ਼ ’ਚ ਡਬਲਿਯੂ.ਐੱਫ.ਆਈ. ਦੀਆਂ ਚੋਣਾਂ ’ਤੇ ਰੋਕ ਲਾ ਦਿੱਤੀ। ਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਹਾਈ ਕੋਰਟ ਵਲੋਂ ਇਸ ਪੂਰੀ ਚੋਣ ਪ੍ਰਕਿਰਿਆ ਦੇ ਮਹੱਤਵ ਨੂੰ ਕਿਵੇਂ ਸਮਝਿਆ ਨਹੀਂ ਗਿਆ। ਠੀਕ ਇਹ ਹੀ ਹੁੰਦਾ ਕਿ ਚੋਣਾਂ ਕਰਵਾਉਣ ਦੀ ਮਨਜ਼ੂਰੀ ਦਿੱਤੀ ਹੁੰਦੀ ਤੇ ਚੋਣਾਂ ਨੂੰ ਪੈਂਡਿੰਗ ਪਟੀਸ਼ਨ ਦੇ ਨਤੀਜੇ ਦੇ ਤਹਿਤ ਕਰਵਾਇਆ ਜਾਂਦਾ।’’
ਸੁਪਰੀਮ ਕੋਰਟ ਨੇ ਪਹਿਲਾਂ ਡਬਲਿਯੂ. ਐੱਫ. ਆਈ. ਦਾ ਕਾਰਜਭਾਰ ਸੰਭਾਲਣ ਲਈ ਗਠਿਤ ਐਡਹਾਕ ਕਮੇਟੀ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੁਸ਼ਤੀ ਸੰਸਥਾ ਦੀਆਂ ਚੋਣਾਂ ਕਰਵਾਉਣ ’ਤੇ ਲਗਾਈ ਰੋਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਕੇਂਦਰ ਤੇ ਹੋਰਨਾਂ ਤੋਂ ਜਵਾਬ ਮੰਗਿਆ ਸੀ। ਐਡਹਾਕ ਪੈਨਲ ਨੇ 25 ਸਤੰਬਰ ਨੂੰ ਹਾਈ ਕੋਰਟ ਦੀਆਂ ਚੋਣਾਂ ’ਤੇ ਰੋਕ ਲਗਾਉਣ ਦੇ ਹੁਕਮਾਂ ਵਿਰੁੱਧ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8