ਰਾਜ ਸਭਾ ਦੀਆਂ ਸੀਟਾਂ ''ਤੇ ਵੱਖ-ਵੱਖ ਚੋਣਾਂ ਲਈ EC ਦੇ ਫੈਸਲੇ ਖਿਲਾਫ ਪਟੀਸ਼ਨ ''ਤੇ ਬੁੱਧਵਾਰ ਨੂੰ ਸੁਣਵਾਈ

06/18/2019 1:55:08 PM

ਨਵੀਂ ਦਿੱਲੀ—ਗੁਜਰਾਤ 'ਚ ਖਾਲੀ ਹੋਈਆਂ ਰਾਜ ਸਭਾ ਦੀਆਂ ਦੋ ਸੀਟਾਂ 'ਤੇ ਵੱਖ-ਵੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੂਬਾ ਕਾਂਗਰਸ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 19 ਜੂਨ ਭਾਵ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੇ ਸੀਨੀਅਰ ਨੇਤਾ ਸਮ੍ਰਿਤੀ ਈਰਾਨੀ ਦੇ ਕ੍ਰਮਵਾਰ ਗਾਂਧੀਨਗਰ ਅਤੇ ਅਮੇਠੀ ਤੋਂ ਲੋਕ ਸਭਾ ਪਹੁੰਚਣ ਤੋਂ ਬਾਅਦ ਗੁਜਰਾਤ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਖਾਲੀ ਹੋ ਗਈਆਂ ਹਨ। ਜੱਜ ਦੀਪਕ ਗੁਪਤਾ ਅਤੇ ਸੂਰੀਯਾਕਾਂਤ ਦੀ ਵਿਕੇਸ਼ਨ ਬੈਂਚ ਸਾਹਮਣੇ ਸੀਨੀਅਰ ਬੁਲਾਰੇ ਵਿਵੇਕ ਤਨਖਾ ਨੇ ਮਾਮਲੇ ਦੀ ਤਰੁੰਤ ਸੁਣਵਾਈ ਦੀ ਬੇਨਤੀ ਕੀਤੀ, ਜਿਸ ਨੂੰ ਸਵੀਕਾਰ ਕਰਦੇ ਹੋਏ ਬੈਂਚ ਨੇ ਇਸ 'ਤੇ 19 ਜੂਨ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ।  

ਅਮਰੇਲੀ ਤੋਂ ਕਾਂਗਰਸ ਵਿਧਾਇਕ ਅਤੇ ਗੁਜਰਾਤ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪਰੇਸ਼ਭਾਈ ਧਨਾਨੀ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰ ਕੇ ਦੋਵੇਂ ਉਪ ਚੋਣਾਂ ਇਕੱਠੀਆਂ ਕਰਵਾਉਣ ਦਾ ਆਦੇਸ਼ ਚੋਣ ਕਮਿਸ਼ਨ ਨੂੰ ਦੇਣ ਦੀ ਬੇਨਤੀ ਕੀਤੀ ਹੈ। ਚੋਣ ਕਮਿਸ਼ਨ ਵੱਲੋਂ 15 ਜੂਨ ਨੂੰ ਜਾਰੀ ਪ੍ਰੈੱਸ ਨੋਟ ਮੁਤਾਬਕ ਦੋਵਾਂ ਸੀਟਾਂ ਲਈ ਚੋਣਾਂ 5 ਜੁਲਾਈ ਨੂੰ ਹੀ ਹੋਣ ਹਾਲਾਂਕਿ ਚੋਣ ਕਮਿਸ਼ਨ ਨੇ ਸਪੱਸ਼ਟ ਦੱਸਿਆ ਹੈ ਕਿ ਰਾਜ ਸਭਾ ਸਮੇਤ ਦੋਵਾਂ ਸਦਨਾਂ ਦੀਆਂ ਸਾਰੇ ਖਾਲੀ ਅਹੁਦਿਆਂ 'ਤੇ ਉਪ ਚੋਣਾਂ ਲਈ ਉਨ੍ਹਾਂ ਨੂੰ 'ਵੱਖ-ਵੱਖ ਅਹੁਦੇ ਮੰਨੇ ਜਾਣਗੇ ਅਤੇ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕੀਤੀਆਂ ਜਾਣਗੀਆਂ ਅਤੇ ਚੋਣਾਂ ਵੀ ਵੱਖ-ਵੱਖ ਹੋਣਗੀਆਂ। ਇਨ੍ਹਾਂ ਦਾ ਪ੍ਰੋਗਰਾਮ ਇੱਕੋ ਜਿਹਾ ਹੋ ਸਕਦਾ ਹੈ ਪਰ ਗੁਜਰਾਤ ਕਾਂਗਰਸ ਦੇ ਪ੍ਰਧਾਨ ਅਮਿਤ ਚਾਵੜਾ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚੋਣ ਕਮਿਸ਼ਨ ਦਾ ਫੈਸਲਾ 'ਅਸੰਵਿਧਾਨਿਕ ਹੈ ਅਤੇ ਭਾਜਪਾ ਨੇ ਉਪ ਚੋਣਾਂ ਵੱਖ-ਵੱਖ ਕਰਵਾਉਣ ਲਈ ਚੋਣ ਕਮਿਸ਼ਨ 'ਤੇ ਦਬਾਅ ਪਾਇਆ ਹੈ। ਇਸ ਲਈ ਚੋਣ ਕਮਿਸ਼ਨ ਨੇ ਵੱਖ ਵੱਖ ਨੋਟੀਫਿਕੇਸ਼ਨ ਜਾਰੀ ਕਰਨ ਦਾ ਫੈਸਲਾ ਕੀਤਾ ਹੈ। 

ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ 'ਚ ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਅਤੇ ਸਮ੍ਰਿਤੀ ਈਰਾਨੀ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸੌਂਪਿਆ ਗਿਆ ਹੈ।


Iqbalkaur

Content Editor

Related News