SBI ਵੱਲੋਂ ਕਰੋੜਾਂ ਗਾਹਕਾਂ ਨੂੰ ਜ਼ੋਰਦਾਰ ਝਟਕਾ, ਕੱਲ੍ਹ ਲਾਗੂ ਹੋਵੇਗਾ ਇਹ ਨਿਯਮ
Thursday, Oct 31, 2019 - 11:11 AM (IST)

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਬਚਤ ਖਾਤਾ ਧਾਰਕਾਂ ਨੂੰ ਸ਼ੁੱਕਰਵਾਰ ਤੋਂ ਤਕੜਾ ਝਟਕਾ ਲੱਗਣ ਵਾਲਾ ਹੈ। ਇਸ ਦਾ ਕਾਰਨ ਹੈ ਕਿ ਐੱਸ. ਬੀ. ਆਈ. ਨੇ ਬਚਤ ਖਾਤੇ 'ਤੇ ਵਿਆਜ ਦਰਾਂ 'ਚ ਕਟੌਤੀ ਕਰ ਦਿੱਤੀ ਹੈ, ਜੋ ਪਹਿਲੀ ਨਵੰਬਰ ਤੋਂ ਲਾਗੂ ਹੋ ਜਾਵੇਗੀ। ਹੁਣ ਇਕ ਲੱਖ ਰੁਪਏ ਤੋਂ ਘੱਟ ਬੈਲੰਸ ਵਾਲੇ ਬਚਤ ਖਾਤਾ ਧਾਰਕਾਂ ਨੂੰ 3.25 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 3.50 ਫੀਸਦੀ ਮਿਲ ਰਿਹਾ ਸੀ। ਉੱਥੇ ਹੀ, ਇਕ ਲੱਖ ਰੁਪਏ ਤੋਂ ਉੱਪਰ ਬੈਲੰਸ ਵਾਲੇ ਖਾਤਾ ਧਾਰਕਾਂ ਲਈ ਪਹਿਲਾਂ ਦੀ ਤਰ੍ਹਾਂ 3 ਫੀਸਦੀ ਵਿਆਜ ਦਰ ਬਰਕਰਾਰ ਰੱਖੀ ਗਈ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਸਾਲ ਨੀਤੀਗਤ ਦਰਾਂ 'ਚ ਕੁੱਲ ਮਿਲਾ ਕੇ 1.35 ਫੀਸਦੀ ਦੀ ਕਮੀ ਕੀਤੀ ਹੈ, ਜਿਸ ਕਾਰਨ ਬੈਂਕਾਂ ਨੂੰ ਵੀ ਲੋਨ ਦਰਾਂ 'ਚ ਕਟੌਤੀ ਕਰਨੀ ਪਈ ਹੈ। ਲਿਹਾਜਾ ਬੈਂਕਾਂ ਨੂੰ ਇੰਟਰਸਟ ਇਨਕਮ ਘਟਣ ਦਾ ਖਦਸ਼ਾ ਹੈ। ਇਸ ਲਈ ਬੈਂਕ ਲੋਨ ਸਸਤੇ ਕਰਨ ਦੇ ਨਾਲ-ਨਾਲ ਫਿਕਸਡ ਡਿਪਾਜ਼ਿਟ ਤੇ ਬਚਤ ਖਾਤੇ 'ਤੇ ਵਿਆਜ ਦਰਾਂ 'ਚ ਵੀ ਕਮੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਆਰ. ਬੀ. ਆਈ. ਵੱਲੋਂ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਚੁੱਕੇ ਗਏ ਕਦਮਾਂ ਤਹਿਤ NEFT ਤੇ RTGS ਚਾਰਜ ਸਮਾਪਤ ਹੋ ਚੁੱਕੇ ਹਨ। ਇੰਟਰਨੈੱਟ, ਮੋਬਾਇਲ ਬੈਂਕਿੰਗ ਜਾਂ ਯੋਨੋ ਜ਼ਰੀਏ NEFT ਤੇ RTGS ਰਾਹੀਂ ਪੈਸੇ ਟਰਾਂਸਫਰ ਕਰਨਾ ਬਿਲਕੁਲ ਮੁਫਤ ਹੈ। ਹਾਲਾਂਕਿ, ਜੇਕਰ ਤੁਸੀਂ ਬੈਂਕ ਦੀ ਬਰਾਂਚ 'ਚ ਜਾ ਕੇ NEFT ਜਾਂ RTGS ਕਰਵਾਉਂਦੇ ਹੋ ਤਾਂ ਉਸ ਲਈ ਤੁਹਾਨੂੰ ਚਾਰਜ ਦੇਣਾ ਪਵੇਗਾ।
SBI ਦੀ ਬਰਾਂਚ 'ਚ NEFT ਤੇ RTGS ਚਾਰਜ ਇਸ ਪ੍ਰਕਾਰ ਹਨ-
ਇਹ ਵੀ ਦੱਸਣਯੋਗ ਹੈ ਕਿ ਐੱਸ. ਬੀ. ਆਈ. ਦੇ ਨਿਯਮ ਮੁਤਾਬਕ, ਬਰਾਂਚ 'ਚ ਇਕ ਮਹੀਨੇ 'ਚ ਤੁਸੀਂ ਸਿਰਫ 3 ਵਾਰ ਹੀ ਬਿਨਾਂ ਕਿਸੇ ਚਾਰਜ ਦੇ ਨਕਦ ਪੈਸੇ ਜਮ੍ਹਾ ਕਰਾ ਸਕਦੇ ਹੋ ਤੇ ਚੌਥੀ ਵਾਰ ਤੋਂ ਹਰ ਨਕਦ ਟ੍ਰਾਂਜੈਕਸ਼ਨ 'ਤੇ 50 ਰੁਪਏ ਚਾਰਜ ਲਾਉਣ ਦਾ ਨਿਯਮ ਲਾਗੂ ਹੈ।