ਸਾਵਧਾਨ! ਅਗਲੇ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਲਈ ਹੋ ਸਕਦੀ ਵਧੇਰੇ ਖ਼ਤਰਨਾਕ

Tuesday, Jul 06, 2021 - 02:51 PM (IST)

ਸਾਵਧਾਨ! ਅਗਲੇ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਲਈ ਹੋ ਸਕਦੀ ਵਧੇਰੇ ਖ਼ਤਰਨਾਕ

ਨਵੀਂ ਦਿੱਲੀ (ਅਨਸ) - ਦੇਸ਼ ਭਰ ’ਚ ਤੇਜ਼ੀ ਨਾਲ ਫੈਲੀ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਖਬਰਾਂ ਆ ਰਹੀਆਂ ਹਨ ਕਿ ਛੇਤੀ ਹੀ ਦੇਸ਼ ’ਚ ਤੀਜੀ ਲਹਿਰ ਵੀ ਦਸਤਕ ਦੇ ਸਕਦੀ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਅਗਲੇ ਮਹੀਨੇ ਦਸਤਕ ਦੇ ਸਕਦੀ ਹੈ। ਇਸ ਦੇ ਨਾਲ ਹੀ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਇਹ ਲਹਿਰ ਆਪਣੇ ਸਿਖਰ ’ਤੇ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ: Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ

ਰਿਪੋਰਟ ’ਚ ਜਾਣਕਾਰੀ ਦਿੱਤੀ ਗਈ ਹੈ ਕਿ 7 ਮਈ ਨੂੰ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਆਪਣੇ ਪੀਕ ’ਤੇ ਪਹੁੰਚ ਗਈ ਸੀ। ਮੌਜੂਦਾ ਅੰਕੜਿਆਂ ਮੁਤਾਬਕ ਭਾਰਤ ਜੁਲਾਈ ਦੇ ਦੂਜੇ ਹਫ਼ਤੇ ਦੇ ਆਸ-ਪਾਸ ਕੋਰੋਨਾ ਦੇ ਲਗਭਗ 10,000 ਮਾਮਲਿਆਂ ਤੱਕ ਪਹੁੰਚ ਸਕਦਾ ਹੈ। ਹਾਲਾਂਕਿ, ਅਗਸਤ ਮਹੀਨੇ ਦੇ ਦੂਜੇ ਪੰਦਰਵਾੜੇ ਤੱਕ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਸਕਦੇ ਹਨ।

ਇਸ ਤੋਂ ਇਲਾਵਾ ਇਸ ਤੀਜੀ ਲਹਿਰ ਦਾ ਅਸਰ ਬੱਚਿਆਂ ’ਤੇ ਜ਼ਿਆਦਾ ਦੇਖਣ ਨੂੰ ਮਿਲੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ 12-18 ਸਾਲ ਉਮਰ ਵਰਗ ’ਚ 15-17 ਕਰੋੜ ਬੱਚੇ ਹਨ। ਭਾਰਤ ਨੂੰ ਵਿਕਸਿਤ ਦੇਸ਼ਾਂ ਵਾਂਗ ਇਸ ਉਮਰ ਵਰਗ ਲਈ ਵੈਕਸੀਨ ਖਰੀਦਣ ਬਾਰੇ ਰਣਨੀਤੀ ਬਣਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ:  ਆਧਾਰ ਕਾਰਡ ਨੂੰ ਲੈ ਕੇ ਹੈ ਕੋਈ ਸਮੱਸਿਆ ਤਾਂ ਇਥੇ ਕਰੋ ਫ਼ੋਨ, ਤਾਂ ਇਸ ਢੰਗ ਨਾਲ ਹੋ ਸਕੇਗਾ ਹੱਲ

ਦੂਜੀ ਲਹਿਰ ਜਿੰਨੀ ਹੋ ਸਕਦੀ ਹੈ ਗੰਭੀਰ

ਰਿਪੋਰਟ ਅਨੁਸਾਰ, ਗਲੋਬਲ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤੀਜੀ ਲਹਿਰ ਦੇ ਸਿਖਰ ਦੌਰਾਨ ਦੂਜੀ ਲਹਿਰ ਦੇ ਮੁਕਾਬਲੇ ਜ਼ਿਆਦਾ ਲੋਕ ਇਨਫੈਕਟਿਡ ਹੋਣਗੇ। ਬੈਂਕ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਇਸ ਲਹਿਰ ਦਾ ਅਸਰ ਲੱਗਭਗ 98 ਦਿਨਾਂ ਤੱਕ ਰਹਿ ਸਕਦਾ ਹੈ। ਇਸ ਤੋਂ ਇਲਾਵਾ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਦੂਜੀ ਲਹਿਰ ਜਿੰਨੀ ਹੀ ਗੰਭੀਰ ਹੋ ਸਕਦੀ ਹੈ। ਹਾਲਾਂਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਵੈਕਸੀਨੇਸ਼ਨ ਮੁਹਿੰਮ ਦਾ ਵੀ ਫਾਇਦਾ ਲੋਕਾਂ ਨੂੰ ਮਿਲੇਗਾ। ਇਸ ਲਹਿਰ ’ਚ ਮ੍ਰਿਤਕਾਂ ਦੀ ਗਿਣਤੀ ਦੂਜੀ ਲਹਿਰ ਦੇ ਮੁਕਾਬਲੇ ਘੱਟ ਹੋ ਸਕਦੀ ਹੈ।
ਇਸ ’ਚ ਦੱਸਿਆ ਗਿਆ ਹੈ ਕਿ ਵਿਕਸਿਤ ਦੇਸ਼ਾਂ ’ਚ ਦੂਜੀ ਲਹਿਰ ਦੀ ਮਿਆਦ 108 ਅਤੇ ਤੀਜੀ ਦੀ 98 ਦਿਨ ਸੀ। ਜੇਕਰ ਇਸ ਵਾਰ ਬਿਹਤਰ ਤਿਆਰੀ ਕੀਤੀ ਜਾਂਦੀ ਹੈ ਤਾਂ ਮੌਤਾਂ ਦੀ ਦਰ ਘੱਟ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ‘RTI ਦੇ ਤਹਿਤ ਖੁਲਾਸਾ : ਰੇਲਵੇ ਨੇ ਕਬਾੜ ਵੇਚ ਕੇ ਕੀਤੀ ਰਿਕਾਰਡ ਆਮਦਨੀ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News