ਆਪਣੇ ਕਰੋੜਾਂ ਗਾਹਕਾਂ ਨੂੰ SBI ਨੇ ਫਿਰ ਕੀਤਾ Alert ! ਦਿੱਤੀ ਇਹ ਚਿਤਾਵਨੀ

Saturday, May 30, 2020 - 06:20 PM (IST)

ਆਪਣੇ ਕਰੋੜਾਂ ਗਾਹਕਾਂ ਨੂੰ SBI ਨੇ ਫਿਰ ਕੀਤਾ Alert ! ਦਿੱਤੀ ਇਹ ਚਿਤਾਵਨੀ

ਨਵੀਂ ਦਿੱਲੀ — ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਐਪ ਨੂੰ ਲੈ ਕੇ ਚੌਕੰਣੇ ਰਹਿਣ ਦੀ ਚਿਤਾਵਨੀ ਦਿੱਤੀ ਹੈ। ਬੈਂਕ ਨੇ ਆਪਣੇ ਟਵਿੱਟਰ ਹੈਂਡਲ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸਟੇਟ ਬੈਂਕ ਨੇ ਖਤਰਨਾਕ ਬੈਂਕਿੰਗ ਵਾਇਰਸ ਨੂੰ ਲੈ ਕੇ ਆਪਣੇ ਗਾਹਕਾਂ ਨੂੰ ਅਲਰਟ ਕੀਤਾ ਹੈ। ਬੈਂਕ ਨੇ ਦੱਸਿਆ ਕਿ Cerberus ਨਾਮ ਦੇ ਇਸ ਖਤਰਨਾਕ ਮੈਲਵੇਅਰ ਦੀ ਮਦਦ ਨਾਲ ਖਾਤਾ ਧਾਰਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਮੈਲਵੇਅਰ ਪਹਿਲਾਂ ਤਾਂ ਮੈਸੇਜ(SMS) ਭੇਜ ਕੇ ਗਾਹਕਾਂ ਨੂੰ ਮਨ-ਲੁਭਾਵਣੀਆਂ ਪੇਸ਼ਕਸ਼ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਫਿਰ ਜਦੋਂ ਗਾਹਕ ਉਨ੍ਹਾਂ ਦੇ ਝਾਂਸੇ ਵਿਚ ਫੱਸ ਜਾਂਦਾ ਹੈ ਤਾਂ ਫਰਜ਼ੀ ਲਿੰਕਸ 'ਤੇ ਕਲਿੱਕ ਕਰਵਾ ਕੇ ਜਾਂ ਫਿਰ ਫਰਜ਼ੀ ਐਪਸ ਡਾਉਨਲੋਡ ਕਰਵਾ ਕੇ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਅਜਿਹੇ ਐਪਸ ਦਾ ਇਕੋ-ਇਕ ਮਕਸਦ ਇਹ ਹੀ ਹੁੰਦਾ ਹੈ ਕਿ ਗਾਹਕਾਂ ਦੇ ਖਾਤੇ ਬਾਰੇ ਜਾਣਕਾਰੀ ਲੈ ਕੇ ਖਾਤਾ ਧਾਰਕਾਂ ਦੇ ਪੈਸੇ ਹੜੱਪ ਲਏ ਜਾਣ।

ਦੂਜੇ ਪਾਸੇ ਬੈਂਕ ਦਾ ਕਹਿਣਾ ਹੈ ਕਿ ਕੁਝ ਮੋਬਾਈਲ ਐਪ ਤੋਂ ਗਾਹਕਾਂ ਦੇ ਫੋਨ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਇਹ ਐਪ ਨਿੱਜੀ ਜਾਣਕਾਰੀਆਂ ਇਕੱਠੀਆਂ ਕਰਦੇ ਹਨ ਅਤੇ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

PunjabKesari

ਸਟੇਟ ਬੈਂਕ ਨੇ ਦਿੱਤੇ ਬਚਾਅ ਲਈ ਕੁਝ ਟਿੱਪਸ

(1) ਆਪਣੇ ਮੋਬਾਈਲ ਫੋਨ ਵਿਚ ਐਪ ਹਮੇਸ਼ਾ ਕਿਸੇ ਆਥਰਾਈਜ਼ਡ ਸਥਾਨ ਤੋਂ ਹੀ ਡਾਉਨਲੋਡ ਕਰਵਾਓ। ਯਾਨੀ ਕਿ ਗੂਗਲ ਪਲੇ ਸਟੋਰ ਅਤੇ ਐਪਲ ਸਟੋਰਸ ਤੋਂ ਹੀ ਐਪ ਡਾਉਨਲੋਡ ਕਰਨੀ ਚਾਹੀਦੀ ਹੈ।

(2) ਐਪ ਡਾਉਨਲੋਡ ਕਰਨ ਤੋਂ ਬਾਅਦ, ਇਜਾਜ਼ਤ ਦਿੰਦੇ ਸਮੇਂ ਸਾਵਧਾਨ ਰਹੋ

(3) ਕਿਸੇ ਵੀ ਐਪ ਵਿਚ ਆਪਣੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਵੇਰਵੇ ਨੂੰ ਸਟੋਰ ਨਾ ਕਰੋ।

(4) ਐਪ ਨੂੰ ਡਾਉਨਲੋਡ ਕਰਨ ਤੋਂ ਪਹਿਲਾਂ ਇਕ ਵਾਰ ਉਸਦੀ ਸਮੀਖਿਆ ਵੀ ਦੇਖਣੀ ਚਾਹੀਦੀ ਹੈ।

(5) ਆਪਣੇ ਮੋਬਾਈਲ ਫੋਨ ਦਾ ਸਾੱਫਟਵੇਅਰ ਹਮੇਸ਼ਾ ਅਪਡੇਟ ਰੱਖੋ

(6) ਕਦੇ ਵੀ ਕਿਸੇ ਵੀ ਛੂਟ ਅਤੇ ਹੋਰ ਮੁਫਤ ਪੇਸ਼ਕਸ਼ਾਂ ਦੇ ਲਾਲਚ 'ਚ ਨਾ ਆਵੋ।

(7) ਤੁਹਾਡੇ ਕੋਲ ਆਉਣ ਵਾਲੇ ਕਿਸੇ ਵੀ ਫਾਰਵਰਡ ਮੈਸੇਜ 'ਤੇ ਕਲਿੱਕ ਨਾ ਕਰੋ। ਇਹ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ।

ਐਸਬੀਆਈ ਇਸ ਤੋਂ ਪਹਿਲਾਂ ਟਰੋਜਨ ਮਾਲਵੇਅਰ ਵਿਸ਼ਾਣੂ ਬਾਰੇ ਵੀ ਜਾਗਰੂਕ ਕਰ ਚੁੱਕਾ ਹੈ। ਇਹ ਵਾਇਰਸ ਉਪਭੋਗਤਾਵਾਂ ਦੇ ਬੈਂਕਿੰਗ ਵੇਰਵਿਆਂ ਨੂੰ ਚੋਰੀ ਕਰਨ ਲਈ ਕੰਮ ਕਰਦਾ ਹੈ। ਇਨ੍ਹਾਂ ਵੇਰਵਿਆਂ ਵਿਚ ਕ੍ਰੈਡਿਟ ਕਾਰਡ ਨੰਬਰ, ਸੀਵੀਵੀ ਅਤੇ ਹੋਰ ਡੇਟਾ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਟ੍ਰੋਜਨ ਦੀ ਸਹਾਇਤਾ ਨਾਲ ਕਿਸੇ ਨੂੰ ਵੀ ਸ਼ਿਕਾਰ ਬਣਾਉਣ ਤੋਂ ਬਾਅਦ, ਉਨ੍ਹਾਂ ਦੀ ਨਿੱਜੀ ਜਾਣਕਾਰੀ ਅਤੇ ਟੂ-ਫੈਕਟਰ ਪ੍ਰਮਾਣੀਕਰਣ ਦੇ ਵੇਰਵੇ ਵੀ ਚੋਰੀ ਕੀਤੇ ਜਾ ਸਕਦੇ ਹਨ।

ਧੋਖਾਧੜੀ ਕਰਨ ਵਾਲੇ ਵੀ ਕੋਰੋਨਾ ਵਾਇਰਸ ਲਾਕਡਾਉਨ ਦੌਰਾਨ ਪਹਿਲਾਂ ਨਾਲੋਂ ਵਧੇਰੇ ਸਰਗਰਮ ਹੋ ਗਏ ਹਨ। ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਅਣਜਾਣ ਲਿੰਕ 'ਤੇ ਕਲਿੱਕ ਨਾ ਕਰਨ ਅਤੇ ਐਪ ਨੂੰ ਸਿਰਫ ਪਲੇ ਸਟੋਰ ਜਾਂ ਐਪ ਸਟੋਰ ਤੋਂ ਹੀ ਡਾਉਨਲੋਡ ਕਰਨ।


author

Harinder Kaur

Content Editor

Related News