ਜਾਣੋ ਸਾਵਣ ''ਚ ਕਿਉਂ ਲਾਈ ਜਾਂਦੀ ਹੈ ਮਹਿੰਦੀ?

Wednesday, Jun 25, 2025 - 03:19 PM (IST)

ਜਾਣੋ ਸਾਵਣ ''ਚ ਕਿਉਂ ਲਾਈ ਜਾਂਦੀ ਹੈ ਮਹਿੰਦੀ?

ਵੈੱਬ ਡੈਸਕ- ਸਾਵਣ ਦਾ ਮਹੀਨਾ ਆਪਣੇ ਨਾਲ ਖੁਸ਼ੀ, ਭਗਤੀ ਅਤੇ ਰੂਹਾਨੀ ਚਮਕ ਲੈ ਕੇ ਆਉਂਦਾ ਹੈ। ਇਸ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦੇ ਨਾਲ ਹੀ ਇਸ ਮਹੀਨੇ ਦੀ ਇਕ ਖਾਸ ਰੀਤ ਜੋ ਹਰ ਔਰਤ ਦੀ ਸ਼ੋਭਾ ਬਣ ਜਾਂਦੀ ਹੈ, ਉਹ ਹੈ ਹਥੇਲੀਆਂ ਤੇ ਮਹਿੰਦੀ ਲਗਾਉਣਾ ਪਰ ਇਹ ਸਿਰਫ਼ ਸੁੰਦਰਤਾ ਜਾਂ ਸ਼ੁੱਭਤਾ ਦਾ ਪ੍ਰਤੀਕ ਨਹੀਂ, ਸਗੋਂ ਇਸ ਦੇ ਪਿੱਛੇ ਸੁਹਾਗ ਅਤੇ ਸਿਹਤ ਨਾਲ ਵੀ ਡੂੰਘਾ ਨਾਤਾ ਜੁੜਿਆ ਹੋਇਆ ਹੈ। 

ਸੁਹਾਗ ਦੀ ਨਿਸ਼ਾਨੀ

ਮਹਿੰਦੀ ਨੂੰ ਭਾਰਤੀ ਸੰਸਕ੍ਰਿਤੀ 'ਚ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹ ਵਿਵਾਹਿਤ ਔਰਤਾਂ ਲਈ ਖੁਸ਼ਹਾਲ ਵਿਆਹੁਤਾ ਜੀਵਨ ਅਤੇ ਪਤੀ ਦੀ ਲੰਬੀ ਉਮਰ ਦੀ ਦੁਆ ਮੰਨੀ ਜਾਂਦੀ ਹੈ। ਸਾਵਣ 'ਚ ਮਹਿੰਦੀ ਮਾਤਾ ਪਾਰਬਤੀ ਦੀ ਭਗਤੀ ਅਤੇ ਸੁਹਾਗ ਦੀ ਕਾਮਨਾ ਦੀ ਪ੍ਰਤੀਕ ਹੈ। ਖ਼ਾਸ ਕਰ ਕੇ ਹਰਿਆਲੀ ਤੀਜ ਅਤੇ ਸਾਵਣ ਦੇ ਸੋਮਵਾਰ 'ਤੇ ਮਹਿੰਦੀ ਲਗਾ ਕੇ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਖੀ ਵਿਆਹੁਤਾ ਜੀਵਨ ਦੀ ਪ੍ਰਾਰਥਨਾ ਕਰਦੀਆਂ ਹਨ। ਕਹਿੰਦੇ ਹਨ ਕਿ ਹੱਥਾਂ ਅਤੇ ਪੈਰਾਂ 'ਚ ਮਹਿੰਦੀ ਨਾ ਲੱਗੇ ਤਾਂ ਸੁਹਾਗਨ ਔਰਤਾਂ ਦਾ ਸੋਲਾਹ ਸ਼ਿੰਗਾਰ ਅਧੂਰਾ ਮੰਨਿਆ ਜਾਂਦਾ ਹੈ। 

ਸਿਹਤ ਨਾਲ ਵੀ ਲੈਣ-ਦੇਣ

ਮਹਿੰਦੀ ਦੇ ਪੱਤਿਆਂ 'ਚ ਕੁਦਰਤੀ ਠੰਡਕ ਹੋਣ ਕਰਕੇ ਇਹ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਦੀ ਹੈ। ਸਾਵਣ ਦੇ ਨਮੀ ਭਰੇ ਮੌਸਮ 'ਚ ਜਦੋਂ ਜੀਵਾਣੂ ਤੇ ਇਨਫੈਕਸ਼ਨ ਦੇ ਖ਼ਤਰੇ ਵਧ ਜਾਂਦੇ ਹਨ, ਮਹਿੰਦੀ ਲਗਾਉਣ ਨਾਲ ਚਮੜੀ ਨੂੰ ਠੰਡਕ ਮਿਲਦੀ ਹੈ। ਮਹਿੰਦੀ ਸਿਰਦਰਦ ਅਤੇ ਚਮੜੀ ਦੇ ਜਲਣ ਨੂੰ ਘੱਟ ਕਰਨ 'ਚ ਵੀ ਕਾਰਗਰ ਹੈ। 

ਸਾਵਣ ਕਦੋਂ ਸ਼ੁਰੂ ਹੋਵੇਗਾ

ਹਿੰਦੂ ਕੈਲੰਡਰ ਅਨੁਸਾਰ, ਇਸ ਵਾਰ ਸਾਵਣ ਦਾ ਮਹੀਨਾ 11 ਜੁਲਾਈ ਤੋਂ ਸ਼ੁਰੂ ਹੋਵੇਗਾ ਜੋ 9 ਅਗਸਤ ਨੂੰ ਖਤਮ ਹੋਵੇਗਾ। ਸ਼ਿਵ ਪੁਰਾਣ 'ਚ ਵੀ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ ਹੈ। ਇਸ ਵਾਰ ਸਾਵਣ ਦੇ ਮਹੀਨੇ 'ਚ ਚਾਰ ਸੋਮਵਾਰ ਦੇ ਵਰਤ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News