ਇਨ੍ਹਾਂ 6 ਰਾਸ਼ੀਆਂ ਵਾਲਿਆਂ ਲਈ ਮੁਸ਼ਕਲਾਂ ਭਰੇ ਰਹਿਣਗੇ ਅਗਲੇ ਢਾਈ ਮਹੀਨੇ! ਜਾਣੋ ਬਚਾਅ ਦੇ ਸੌਖੇ ਉਪਾਅ

9/28/2026 8:28:16 PM

ਵੈੱਬ ਡੈਸਕ: ਨਿਆਂ ਦੇ ਦੇਵਤਾ ਸ਼ਨੀ ਦੇਵ ਫਿਲਹਾਲ ਮੀਨ ਰਾਸ਼ੀ ਵਿਚ ਉਲਟੀ ਚਾਲ (ਵਕਰੀ) ਚੱਲ ਰਹੇ ਹਨ। ਸ਼ਨੀ ਦੀ ਇਹ ਉਲਟੀ ਚਾਲ ਅਗਲੇ ਤਕਰੀਬਨ ਢਾਈ ਮਹੀਨੇ (74 ਦਿਨਾਂ) ਤੱਕ ਰਹੇਗੀ। ਇਸ ਸਮੇਂ ਦੌਰਾਨ ਕਈ ਰਾਸ਼ੀਆਂ ਦੇ ਲੋਕਾਂ ਨੂੰ ਆਰਥਿਕ ਸਮੱਸਿਆਵਾਂ, ਮਾਨਸਿਕ ਤਣਾਅ ਅਤੇ ਕੰਮਾਂ ਵਿਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੋਤਿਸ਼ ਦੇ ਅਨੁਸਾਰ, ਇਸ ਦੌਰਾਨ ਖਾਸ ਕਰਕੇ 6 ਰਾਸ਼ੀਆਂ ਦੇ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।

1. ਸਿੰਘ ਰਾਸ਼ੀ (Leo): ਸ਼ਨੀ ਦੇਵ ਤੁਹਾਡੀ ਰਾਸ਼ੀ ਤੋਂ ਅੱਠਵੇਂ ਭਾਵ ਵਿਚ ਉਲਟੀ ਚਾਲ ਚੱਲ ਰਹੇ ਹਨ। ਵਾਹਨ ਚਲਾਉਂਦੇ ਸਮੇਂ ਖਾਸ ਧਿਆਨ ਰੱਖੋ, ਦੁਰਘਟਨਾ ਜਾਂ ਸੱਟ ਲੱਗਣ ਦਾ ਖਤਰਾ ਹੈ। ਕਿਸੇ ਨੂੰ ਉਧਾਰ ਪੈਸਾ ਦੇਣ ਅਤੇ ਖ਼ਤਰੇ ਭਰੇ ਨਿਵੇਸ਼ ਤੋਂ ਬਚੋ।

2. ਕੰਨਿਆ ਰਾਸ਼ੀ (Virgo): ਸ਼ਨੀ ਤੁਹਾਡੀ ਰਾਸ਼ੀ ਤੋਂ ਸੱਤਵੇਂ ਭਾਵ ਵਿਚ ਹਨ। ਜੀਵਨ ਸਾਥੀ ਨਾਲ ਵਿਚਾਰਾਂ ਦਾ ਮਤਭੇਦ ਜਾਂ ਸਿਹਤ ਦੀ ਸਮੱਸਿਆ ਹੋ ਸਕਦੀ ਹੈ। ਵਪਾਰ ਵਿਚ ਭਾਈਵਾਲਾਂ ਨਾਲ ਲੈਣ-ਦੇਣ ਦਾ ਹਿਸਾਬ-ਕਿਤਾਬ ਸਾਫ਼-ਸੁਥਰਾ ਰੱਖੋ।

3. ਧਨੂੰ ਰਾਸ਼ੀ (Sagittarius): ਸ਼ਨੀ ਤੁਹਾਡੀ ਰਾਸ਼ੀ ਤੋਂ ਚੌਥੇ ਭਾਵ ਵਿਚ ਚੱਲ ਰਹੇ ਹਨ। ਮਾਤਾ ਜੀ ਦੀ ਸਿਹਤ ਦਾ ਖਾਸ ਧਿਆਨ ਰੱਖੋ। ਪਰਿਵਾਰ ਵਿਚ ਅਸ਼ਾਂਤੀ ਦਾ ਮਾਹੌਲ ਰਹਿ ਸਕਦਾ ਹੈ ਅਤੇ ਦਫ਼ਤਰ ਵਿਚ ਕੰਮ ਦਾ ਦਬਾਅ ਵਧੇਗਾ।

4. ਮਕਰ ਰਾਸ਼ੀ (Capricorn): ਸ਼ਨੀ ਤੁਹਾਡੀ ਰਾਸ਼ੀ ਤੋਂ ਤੀਜੇ ਭਾਵ ਵਿਚ ਉਲਟੀ ਚਾਲ ਚੱਲ ਰਹੇ ਹਨ। ਛੋਟੇ ਭੈਣ-ਭਰਾਵਾਂ ਜਾਂ ਨਾਲ ਕੰਮ ਕਰਨ ਵਾਲਿਆਂ ਨਾਲ ਅਣਬਣ ਹੋ ਸਕਦੀ ਹੈ। ਬਿਨਾਂ ਵਜ੍ਹਾ ਯਾਤਰਾਵਾਂ ਵਿਚ ਸਮਾਂ ਅਤੇ ਪੈਸਾ ਖਰਾਬ ਹੋ ਸਕਦਾ ਹੈ।

5. ਕੁੰਭ ਰਾਸ਼ੀ (Aquarius): ਸ਼ਨੀ ਤੁਹਾਡੀ ਰਾਸ਼ੀ ਦੇ ਸੁਆਮੀ ਹੋ ਕੇ ਦੂਜੇ ਭਾਵ ਵਿਚ ਹਨ। ਅਚਾਨਕ ਖਰਚੇ ਵਧਣ ਨਾਲ ਬਜਟ ਵਿਗੜ ਸਕਦਾ ਹੈ। ਬੋਲਣ ਸਮੇਂ ਸੰਜਮ ਰੱਖੋ, ਕੌੜੀ ਗੱਲ ਨਾਲ ਪਰਿਵਾਰ ਵਿਚ ਕਲੇਸ਼ ਹੋ ਸਕਦਾ ਹੈ।

6. ਮੀਨ ਰਾਸ਼ੀ (Pisces): ਸ਼ਨੀ ਦੇਵ ਤੁਹਾਡੀ ਹੀ ਰਾਸ਼ੀ (ਪਹਿਲੇ ਭਾਵ) ਵਿਚ ਵਕਰੀ ਅਵਸਥਾ ਵਿਚ ਹਨ। ਬਿਨਾਂ ਵਜ੍ਹਾ ਡਰ, ਮਾਨਸਿਕ ਉਲਝਣ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪੈਸੇ ਨਾਲ ਜੁੜੇ ਵੱਡੇ ਫੈਸਲੇ ਫਿਲਹਾਲ ਟਾਲ ਦਿਓ।

ਬਚਣ ਦੇ ਸੌਖੇ ਉਪਾਅ:

- ਹਨੂਮਾਨ ਜੀ ਦੀ ਪੂਜਾ: ਹਰ ਰੋਜ਼ ਜਾਂ ਮੰਗਲਵਾਰ ਅਤੇ ਸ਼ਨੀਵਾਰ ਨੂੰ ਹਨੂਮਾਨ ਚਾਲੀਸਾ ਜਾਂ ਸੁੰਦਰਕਾਂਡ ਦਾ ਪਾਠ ਕਰੋ।

- ਦੀਵਾ ਜਗਾਓ: ਸ਼ਨੀਵਾਰ ਦੀ ਸ਼ਾਮ ਨੂੰ ਛੂਈ-ਮੂਈ ਦੇ ਬੂਟੇ ਕੋਲ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ।

- ਤੇਲ ਦਾ ਦਾਨ : ਸ਼ਨੀਵਾਰ ਨੂੰ ਕਟੋਰੀ ਵਿਚ ਸਰ੍ਹੋਂ ਦਾ ਤੇਲ ਲੈ ਕੇ ਉਸ ਵਿਚ ਆਪਣਾ ਚਿਹਰਾ ਦੇਖੋ ਅਤੇ ਉਹ ਤੇਲ ਕਿਸੇ ਲੋੜਵੰਦ ਨੂੰ ਦਾਨ ਕਰੋ।

- ਮੰਤਰ ਦਾ ਜਾਪ: ਹਰ ਰੋਜ਼ 'ਓਮ ਸ਼ੰ ਸ਼ਨੈਸ਼ਚਰਾਏ ਨਮਹ' ਮੰਤਰ ਦਾ 108 ਵਾਰ ਜਾਪ ਕਰੋ।


Anmol Tagra

Content Editor Anmol Tagra