ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਸਿਤਾਰਾ ਰੁਕਾਵਟਾਂ-ਪ੍ਰੇਸ਼ਾਨੀਆਂ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
9/24/2026 4:03:15 AM
ਮੇਖ : ਵਹੀਕਲਜ਼ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕੰਮਕਾਜੀ ਪਲਾਨਿੰਗ ਲਾਭ ਦੇਵੇਗੀ।
ਬ੍ਰਿਖ : ਕੋਈ ਵੀ ਸਰਕਾਰੀ ਕੋਸ਼ਿਸ਼ ਅਨਮੰਨੇ ਮਨ ਨਾਲ ਨਾ ਕਰੋ, ਵਰਨਾ ਉਹ ਸਿਰੇ ਨਾ ਚੜ੍ਹੇਗੀ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਮਿਥੁਨ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਪ੍ਰਭਾਵੀ-ਇਫੈਕਟਿਵ ਰੱਖੇਗਾ, ਕਾਰੋਬਾਰੀ ਦਸ਼ਾ ਠੀਕ ਠਾਕ, ਸਮਾਂ ਸਫਲਤਾ ਨਾਲ ਕੱਟੇਗਾ।
ਕਰਕ : ਸਿਹਤ ਦੀ ਸੰਭਾਲ ਰੱਖਣੀ ਜ਼ਰੂਰੀ, ਮਨ ਵੀ ਟੈਂਸ, ਅਸ਼ਾਂਤ ਅਤੇ ਡਿਸਟਰਬ ਜਿਹਾ ਰਹੇਗਾ, ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ’ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਜ਼ਬਤ ਰੱਖਣਾ ਸਹੀ ਰਹੇਗਾ।
ਕੰਨਿਆ : ਸ਼ਤਰੂ ਉਭਰਦੇ ਸਿਮਟਦੇ ਰਹਿ ਸਕਦੇ ਹਨ,ਇਸ ਲਈ ਉਨ੍ਹਾਂ ਨਾਲ ਨੇੜਤਾ ਨਹੀਂ ਰੱਖਣੀ ਸਹੀ ਰਹੇਗੀ, ਮਨ ਵੀ ਡਿਸਟਰਬ ਜਿਹਾ ਰਹੇਗਾ।
ਤੁਲਾ : ਸੰਤਾਨ ਸਾਥ ਤਾਂ ਦੇਵੇਗੀ ਪਰ ਸਿਲੈਕਟਿਵ ਮਾਮਲਿਆਂ ’ਤੇ, ਇਸ ਲਈ ਅੱਖਾਂ ਬੰਦ ਕਰ ਕੇ ਉਸ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਬ੍ਰਿਸ਼ਚਕ : ਤਿਆਰੀ ਦੇ ਬਗੈਰ ਕੋਰਟ ਕਚਹਿਰੀ ’ਚ ਜਾਣਾ ਪ੍ਰੇਸ਼ਾਨੀ ਦੇਣ ਵਾਲਾ ਹੋਵੇਗਾ, ਬਾਧਾਵਾਂ- ਮੁਸ਼ਕਿਲਾਂ ਵੀ ਜਾਗਦੀਆਂ ਰਹਿਣਗੀਆਂ, ਵੈਸੇ ਤੇਜ ਪ੍ਰਭਾਵ ਬਣਿਆ ਰਹੇਗਾ।
ਧਨ : ਵੱਡੇ ਲੋਕਾਂ ਨਾਲ ਮੇਲ ਮਿਲਾਪ ਫਰੂਟਫੁਲ ਰਹੇਗਾ ਪਰ ਹਲਕੀ ਸੋਚ ਵਾਲੇ ਸਾਥੀ ਨੁਕਸਾਨ ਦੇ ਸਕਦੇ ਹਨ।
ਮਕਰ : ਵਪਾਰ ਕਾਰੋਬਾਰ’ਚ ਲਾਭ ਵਾਲਾ ਸਿਤਾਰਾ ਤਾਂ ਹੈ ਪਰ ਬੇ-ਧਿਆਨੀ ਨਾਲ ਕੀਤੀ ਗਈ ਕੋਈ ਕੋਸ਼ਿਸ਼ ਪਾਜ਼ੇਟਿਵ ਨਤੀਜਾ ਨਹੀਂ ਦੇਵੇਗੀ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਆਪਣੇ ਗੁੱਸੇ ਨੂੰ ਬੇ-ਕਾਬੂ ਨਾ ਹੋਣ ਦਿਓ, ਮਨ ਵੀ ਪ੍ਰੇਸ਼ਾਨ ਰਹੇਗਾ।
ਮੀਨ : ਸਿਤਾਰਾ ਉਲਝਣਾਂ-ਪੇਚੀਦਗੀਆਂ, ਪੰਗਿਆਂ ਵਾਲਾ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫਸਣ ਦਿਓ।
24 ਸਤੰਬਰ 2026, ਵੀਰਵਾਰ
ਭਾਦੋਂ ਸੁਦੀ ਤਿੱਥੀ ਤਰੋਦਸ਼ੀ (ਰਾਤ 11.19 ਤੱਕ) ਅਤੇ ਮਗਰੋਂ ਤਿੱਥੀ ਚੌਦਸ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਕੁੰਭ ’ਚ
ਮੰਗਲ ਕਰਕ ’ਚ
ਬੁੱਧ ਕੰਨਿਆ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਅੱਸੂ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 2 (ਅੱਸੂ), ਹਿਜਰੀ ਸਾਲ 1448, ਮਹੀਨਾ : ਰੋਬਿ-ਉਲਸਾਨੀ, ਤਰੀਕ :12, ਸੂਰਜ ਉਦੇ ਸਵੇਰੇ 6.21 ਵਜੇ, ਸੂਰਜ ਅਸਤ : ਸ਼ਾਮ 6.18 ਵਜੇ (ਜਲੰਧਰ ਟਾਈਮ), ਨਕਸ਼ੱਤਰ :ਧਨਿਸ਼ਠਾ(ਸਵੇਰੇ 10.35 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਧ੍ਰਿਤੀ (ਬਾਅਦ ਦੁਪਹਿਰ 3.55 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ,ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ), ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ, ਆਚਾਰਿਆ ਭਿਕਸ਼ੁ ਨਿਰਵਾਣ ਦਿਵਸ (ਜੈਨ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
