ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

9/25/2026 5:43:14 AM

ਮੇਖ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਕੰਮਕਾਜੀ ਟੂਰਿੰਗ ਪਲਾਨਿੰਗ ਵੀ ਲਾਭ ਦੇਵੇਗੀ।
ਬ੍ਰਿਖ : ਜਿਹੜੀ ਵੀ ਸਰਕਾਰੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਤਿਆਰੀ ਦੇ ਬਗੈਰ ਕੋਈ ਸਰਕਾਰੀ ਕੰਮ ਵੀ ਹੱਥ ’ਚ ਨਾ ਲਓ, ਵੈਸੇ ਪ੍ਰਭਾਵ ਦਬਦਬਾ ਬਣਿਆ ਰਹੇਗਾ।
ਮਿਥੁਨ : ਕੰਮਕਾਜੀ ਮਾਮਲਿਆਂ ’ਚ ਆਪ ਹਰ ਫਰੰਟ ’ਤੇ ਵਿਜਈ ਰਹੋਗੇ ਪਰ ਕਮਜ਼ੋਰ ਮਨ ਨਾਲ ਕੋਈ ਕੋਸ਼ਿਸ਼ ਨਾ ਕਰੋ, ਉਂਝ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਕਰਕ : ਪੇਟ ਬਾਰੇ ਲਾਪਰਵਾਹ ਨਾ ਰਹਿਣਾ ਸਹੀ ਰਹੇਗਾ, ਖਾਣ-ਪੀਣ ’ਚ ਵੀ ਬਦ-ਪਰਹੇਜ਼ੀ ਨਾ ਵਰਤੋ, ਸਫ਼ਰ ਵੀ ਪ੍ਰੇਸ਼ਾਨੀ ਦੇਣ ਵਾਲਾ ਹੋ ਸਕਦਾ ਹੈ।
ਸਿੰਘ : ਕਾਰੋਬਾਰੀ ਕੰਮਾਂ ਲਈ ਪੂਰੇ ਜ਼ੋਰ ਨਾਲ ਕੋਸ਼ਿਸ਼ ਕਰੋ, ਜਨਰਲ ਕੰਮਾਂ ’ਚ ਆਪ ਦੇ ਯਤਨ ਅੱਗੇ ਤਾਂ ਵਧਣਗੇ ਪਰ ਭਰਪੂਰ ਜ਼ੋਰ ਲਗਾਉਣਾ ਜ਼ਰੂਰੀ।
ਕੰਨਿਆ : ਵਿਰੋਧੀਆਂ ਕਰਕੇ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਰਹਿਣਗੀਆਂ, ਇਸ ਲਈ ਉਨ੍ਹਾਂ ਨਾਲ ਲਾਇਟਲੀ ਡੀਲ ਨਾ ਕਰੋ, ਮਨੋਬਲ ’ਚ ਟੁੱਟਣ ਦਾ ਅਹਿਸਾਸ ਬਣਿਆ ਰਹੇਗਾ।
ਤੁਲਾ : ਯਤਨ ਕਰਨ ’ਤੇ ਅਤੇ ਜ਼ੋਰ ਲਗਾਉਣ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ ਪਰ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ।
ਬ੍ਰਿਸ਼ਚਕ : ਕਿਸੇ ਵੀ ਜਾਇਦਾਦੀ ਕੰਮ ਲਈ ਯਤਨ ਹਲਕੇ ’ਚ ਨਾ ਕਰੋ, ਕਿਉਂਕਿ ਹਲਕੇ ਤੌਰ ’ਤੇ ਕੀਤਾ ਗਿਆ ਕੋਈ ਵੀ ਯਤਨ ਜਾਂ ਪ੍ਰੋਗਰਾਮ ਅੱਗੇ ਨਾ ਵਧੇਗਾ।
ਧਨ : ਕੰਮਕਾਜੀ ਵਿਅਸਤਤਾ ਅਤੇ ਭੱਜਦੌੜ ਤਾਂ ਬਣੀ ਰਹੇਗੀ ਪਰ ਨਤੀਜਾ ਕੁਝ ਜ਼ਿਆਦਾ ਨਾ ਮਿਲੇਗਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਮਕਰ  : ਕਾਰੋਬਾਰੀ ਕੋਸ਼ਿਸ਼ਾਂ ਦਾ ਫ਼ੇਵਰੇਵਲ ਨਤੀਜਾ ਨਾ ਮਿਲੇਗਾ ਪਰ ਆਪ ਭੱਜਦੌੜ ਕਰਨ ’ਚ ਕੋਈ ਕਸਰ ਨਾ ਛਡੋਗੇ।
ਕੁੰਭ : ਵਪਾਰ ਅਤੇ ਕੰਮਕਾਜੀ ਕੰਮਾਂ ਲਈ ਸਿਤਾਰਾ ਸੰਤੋਖਜਨਕ ਪਰ ਸੋਚ-ਵਿਚਾਰ ’ਚ ਨੈਗੇਟਿਵਿਟੀ ਪ੍ਰਭਾਵੀ ਰਹੇਗੀ।
ਮੀਨ : ਖਰਚ ਜਾਇਜ਼ ਅਤੇ ਫ਼ਜ਼ੂਲ ਦੋਵੇਂ ਤਰ੍ਹਾਂ ਦੇ ਹੋਣਗੇ, ਜਿਹੜੇ ਖਰਚਿਆਂ ਨੂੰ ਟਾਲਿਆ ਜਾ ਸਕੇ, ਉਨ੍ਹਾਂ ਨੂੰ ਟਾਲ ਦਿਓ, ਨੁਕਸਾਨ ਦਾ ਵੀ ਡਰ, ਇਸ ਲਈ ਹਰ ਮੋਰਚੇ ’ਤੇ ਸੁਚੇਤ ਰਹੋ।

25 ਸਤੰਬਰ 2026, ਸ਼ੁੱਕਰਵਾਰ
ਭਾਦੋਂ ਸੁਦੀ ਤਿੱਥੀ ਚੌਦਸ (ਰਾਤ 11.07 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਕੰਨਿਆ ’ਚ 
ਚੰਦਰਮਾ      ਕੁੰਭ ’ਚ 
ਮੰਗਲ        ਕਰਕ ’ਚ
ਬੁੱਧ           ਕੰਨਿਆ ’ਚ 
ਗੁਰੂ          ਕਰਕ ’ਚ 
ਸ਼ੁੱਕਰ        ਤੁਲਾ ’ਚ 
ਸ਼ਨੀ         ਮੀਨ ’ਚ
ਰਾਹੂ         ਕੁੰਭ ’ਚ                                                     
ਕੇਤੂ         ਸਿੰਘ ’ਚ  

ਬਿਕ੍ਰਮੀ ਸੰਮਤ : 2083, ਅੱਸੂ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 3 (ਅੱਸੂ), ਹਿਜਰੀ ਸਾਲ 1448, ਮਹੀਨਾ : ਰਬਿ-ਉਲਸਾਨੀ, ਤਰੀਕ :13, ਸੂਰਜ ਉਦੇ ਸਵੇਰੇ 6.22 ਵਜੇ, ਸੂਰਜ ਅਸਤ : ਸ਼ਾਮ 6.17 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਪੁਰਵ ਦੁਪਹਿਰ 11.23 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ : ਸ਼ੂਲ (ਬਾਅਦ ਦੁਪਹਿਰ 2.51 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਕੁੰਭ ਰਾਸ਼ੀ ’ਤੇ (25 ਸਤੰਬਰ ਦਿਨ ਰਾਤ ਅਤੇ 26 ਨੂੰ ਸਵੇਰੇ 5.33 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (ਰਾਤ 11.07 ’ਤੇ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਅਨੰਤ ਚੌਦਸ ਵਰਤ, ਮੇਲਾ ਬਾਬਾ ਸੋਢਲ (ਜਲੰਧਰ), ਮੇਲਾ ਛਪਾਰ (ਮਲੇਰਕੋਟਲਾ), ਸ਼੍ਰੀ ਦੀਨਦਿਆਲ ਉਪਾਅਧਿਆਏ ਜਨਮ ਦਿਨ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Sandeep Kumar

Content Editor Sandeep Kumar