ਮੀਨ ਰਾਸ਼ੀ ਵਾਲਿਆਂ ''ਤੇ ਵੱਡੇ ਲੋਕ ਮਿਹਰਬਾਨ ਰਹਿਣਗੇ, ਜਾਣੋ ਆਪਣੀ ਰਾਸ਼ੀ ਦਾ ਹਾਲ
10/1/2026 5:24:06 AM
ਮੇਖ : ਟੀਚਿੰਗ, ਕੋਚਿੰਗ, ਪਬਲੀਸ਼ਿੰਗ, ਹੋਟਲਿੰਗ, ਲਿਕਰ, ਬੁਟੀਕ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ : ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਫਰੰਟ ’ਤੇ ਹਰ ਕੰਮ ਆਸਾਨ ਦਿਸੇਗਾ।
ਮਿਥੁਨ : ਸਿਤਾਰਾ ਖਰਚਿਆਂ ਵਾਲਾ ਪਰ ਚੰਗਾ ਪਹਿਲੂ ਇਹ ਹੈ ਕਿ ਜ਼ਿਆਦਾਤਰ ਖਰਚੇ ਜਾਇਜ਼ ਕੰਮਾਂ ’ਤੇ ਹੀ ਹੋਣਗੇ, ਲੈਣ ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ।
ਕਰਕ : ਸਿਤਾਰਾ ਵਪਾਰ ਕਾਰੋਬਾਰ’ਚ ਲਾਭ ਦੇਣ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਪ੍ਰੋਗਰਾਮ ਵੀ ਕੁਝ ਅੱਗੇ ਵਧੇਗਾ।
ਸਿੰਘ : ਰਾਜ ਦਰਬਾਰ ਨਾਲ ਜੁੜੇ ਕਿਸੇ ਕੰਮ ਨੂੰ ਹੱਥ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਅਾਸ, ਵੱਡੇ ਲੋਕ ਵੀ ਮਿਹਰਬਾਨ ਰਹਿਣਗੇ।
ਕੰਨਿਆ : ਯਤਨ ਕਰਨ ’ਤੇ ਕੋਈ ਪਲਾਨਿੰਗ- ਪ੍ਰੋਗਰਾਮਿੰਗ ਵੀ ਕੁਝ ਅੱਗੇ ਵਧ ਸਕਦੀ ਹੈ, ਸ਼ੁਭ ਕੰਮਾਂ’ਚ ਧਿਆਨ, ਹਰ ਪੱਖੋਂ ਬਿਹਤਰੀ ਹੋਵੇਗੀ।
ਤੁਲਾ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ, ਜਿਹੜੀਆਂ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ।
ਬ੍ਰਿਸ਼ਚਕ : ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮਾਂ ਲਈ ਯਤਨ ਕਰੋਗੇ, ਉਸ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਫੈਮਿਲੀ ਫਰੰਟ ’ਤੇ ਸਦਭਾਅ ਵਧੇਗਾ।
ਧਨ : ਕਮਜ਼ੋਰ ਸਿਤਾਰਾ ਸ਼ਤਰੂਆਂ ਵਲੋਂ ਪ੍ਰੇਸ਼ਾਨੀ ਵਧਾ ਸਕਦਾ ਹੈ, ਇਸ ਲਈ ਉਨ੍ਹਾਂ ਨਾਲ ਨੇੜਤਾ ਨਾ ਰਖੋ ਪਰ ਜਨਰਲ ਹਾਲਾਤ ਅਨੁਕੂਲ ਰਹਿਣਗੇ।
ਮਕਰ : ਸੰਤਾਨ ਦੇ ਸੁਪੋਰਟਿਵ ਰੁਖ ਕਰਕੇ ਆਪ ਨੂੰ ਆਪਣੇ ਕਿਸੇ ਉਲਝੇ ਰੁਕੇ ਕੰਮ ਨੂੰ ਸੰਵਾਰਨ’ਚ ਸਫਲਤਾ ਮਿਲੇਗੀ।
ਕੁੰਭ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਅਫਸਰ ਲਿਹਾਜ਼ ਕਰਨਗੇ, ਮਾਣ ਸਨਮਾਨ ਦੀ ਪ੍ਰਾਪਤੀ।
ਮੀਨ : ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਪ ਨਾਲ ਸਹਿਯੋਗ ਅਤੇ ਤਾਲਮੇਲ ਵਧਾਉਣ ਲਈ ਹਰ ਸਮੇਂ ਤਿਆਰ ਦਿਸਣਗੇ।
1 ਅਕਤੂਬਰ 2026, ਵੀਰਵਾਰ
ਅੱਸੂ ਵਦੀ ਤਿੱਥੀ ਪੰਚਮੀ (ਦੁਪਹਿਰ 12.36 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਕਰਕ ’ਚ
ਬੁੱਧ ਤੁਲਾ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਅੱਸੂ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ : 1948, ਮਿਤੀ :9 (ਅੱਸੂ), ਹਿਜਰੀ ਸਾਲ 1448, ਮਹੀਨਾ : ਰਬਿ-ਉਲਸਾਨੀ, ਤਰੀਕ :19, ਸੂਰਜ ਉਦੇ ਸਵੇਰੇ 6.25 ਵਜੇ, ਸੂਰਜ ਅਸਤ : ਸ਼ਾਮ 6.09 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ(1-2 ਮੱਧ ਰਾਤ 4.27 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ ਸਿੱਧੀ (ਰਾਤ 9.19 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ ,ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੁਰਾ ਦਿਨ ਰਾਤ)। ਦਿਸ਼ਾ ਸ਼ੂਲ :ਦੱਖਣ ਅਤੇ ਅਾਗਨੇਯ ਦਿਸ਼ਾ ਲਈ ਰਾਹੂਕਾਲ ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਛੱਠ ਦਾ ਸਰਾਧ, ਫਿਰ ਮਗਰੋਂ ਦੁਪਹਿਰ 12.36 ਤੋਂ ਬਾਅਦ ਚੰਦਰਮਾ ਛੱਠ ਵਰਤ। ਬ੍ਰਿਧ ਦਿਵਸ, ਸਵੈਇਛੁਕ ਖੂਨਦਾਨ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
