ਬੋਰਵੈੱਲ ''ਚ ਡਿੱਗੀ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤੀਜੇ ਦਿਨ ਵੀ ਜਾਰੀ
Wednesday, Dec 25, 2024 - 06:58 PM (IST)
ਜੈਪੁਰ : ਰਾਜਸਥਾਨ ਦੇ ਕੋਟਪੁਤਲੀ ਜ਼ਿਲ੍ਹੇ ਦੇ ਸਰੁੰਦ ਥਾਣਾ ਖੇਤਰ 'ਚ ਬੋਰਵੈੱਲ 'ਚ ਡਿੱਗੀ ਤਿੰਨ ਸਾਲਾ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਬੁੱਧਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀਆਂ। ਪੁਲਸ ਸਟੇਸ਼ਨ ਅਧਿਕਾਰੀ ਮੁਹੰਮਦ ਇਮਰਾਨ ਨੇ ਦੱਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ 50 ਘੰਟਿਆਂ ਤੋਂ ਵੱਧ ਸਮੇਂ ਤੋਂ ਬੱਚੀ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੋਰਵੈੱਲ ਦੇ ਸਮਾਨਾਂਤਰ ਸੁਰੰਗ ਬਣਾਉਣ ਦਾ ਕੰਮ ਬੁੱਧਵਾਰ ਨੂੰ ਪਾਈਲਿੰਗ ਮਸ਼ੀਨ ਦੀ ਵਰਤੋਂ ਨਾਲ ਸ਼ੁਰੂ ਹੋਇਆ।
ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ ਤੇ 400 ਯੂਨਿਟ ਮੁਫ਼ਤ ਬਿਜਲੀ
ਇਸ ਦੇ ਨਾਲ ਹੀ ਐਲ-ਬੈਂਡ (ਦੇਸੀ ਜੁਗਾੜ) ਦੀ ਵਰਤੋਂ ਕਰਕੇ ਲੜਕੀ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੋਟਪੁਤਲੀ ਜ਼ਿਲ੍ਹੇ ਦੇ ਸਰੁੰਦ ਥਾਣਾ ਖੇਤਰ ਦੇ ਕਿਤਾਰਪੁਰਾ ਇਲਾਕੇ 'ਚ ਭੂਪੇਂਦਰ ਚੌਧਰੀ ਦੇ ਖੇਤ 'ਚ ਸੋਮਵਾਰ ਦੁਪਹਿਰ ਕਰੀਬ 3 ਵਜੇ ਭੂਪੇਂਦਰ ਚੌਧਰੀ ਦੀ ਤਿੰਨ ਸਾਲ ਦੀ ਬੇਟੀ ਚੇਤਨਾ ਬੋਰਵੈੱਲ 'ਚ ਡਿੱਗ ਗਈ ਸੀ। ਲੜਕੀ ਦੀਆਂ ਹਰਕਤਾਂ ਨੂੰ ਕੈਮਰੇ ਵਿਚ ਕੈਦ ਕਰ ਲਿਆ ਗਿਆ ਅਤੇ ਆਕਸੀਜਨ ਦੀ ਸਪਲਾਈ ਲਈ ਬੋਰਵੈੱਲ ਵਿਚ ਆਕਸੀਜਨ ਪਾਈਪ ਉਤਾਰ ਦਿੱਤੀ ਗਈ। ਦੋ ਹਫ਼ਤੇ ਪਹਿਲਾਂ ਦੌਸਾ ਜ਼ਿਲ੍ਹੇ ਵਿੱਚ ਇੱਕ ਪੰਜ ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਸੀ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ 55 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ। ਹਾਲਾਂਕਿ ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8