ਸਾਵਰਕਰ ਦੀ ਪ੍ਰਤੀਬੱਧਤਾ ’ਤੇ ਸ਼ੱਕ ਕਰਨ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ : ਅਮਿਤ ਸ਼ਾਹ

Saturday, Oct 16, 2021 - 01:48 PM (IST)

ਪੋਰਟ ਬਲੇਅਰ (ਭਾਸ਼ਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਅਤੇ ਇਸਦੀ ਆਜ਼ਾਦੀ ਦੀ ਲੜਾਈ ਲਈ ਵਿਨਾਇਕ ਦਮੋਦਰ ਸਾਵਰਕਰ ਦੀ ਪ੍ਰਤੀਬੱਧਤਾ ’ਤੇ ਸ਼ੱਕ ਕਰਨ ਵਾਲੇ ਲੋਕਾਂ ’ਤੇ ਪਲਟਵਾਰ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਆਜ਼ਾਦੀ ਦੇ ਸੈਨਾਪਤੀ ਦੀ ਦੇਸ਼ ਭਗਤੀ ਅਤੇ ਬਹਾਦਰੀ ’ਤੇ ਸਵਾਲ ਨਹੀਂ ਉਠਾਇਆ ਜਾ ਸਕਦਾ। ਅਜਿਹੇ ਲੋਕਾਂ ਨੂੰ ਕੁਝ ਸ਼ਰਮ ਕਰਨੀ ਚਾਹੀਦੀ ਹੈ। ਸ਼ਾਹ ਦੀ ਇਹ ਟਿੱਪਣੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਹਾਲ ’ਚ ਉਸ ਬਿਆਨ ’ਤੇ ਭਾਰੀ ਵਿਵਾਦ ਦੀ ਪਿੱਠਭੂਮੀ ਵਿਚ ਆਈ ਹੈ ਕਿ ਇਕ ਸਨਮਾਨਿਤ ਹਿੰਦੂਤਵ ਵਿਚਾਰਕ ਵੀ. ਡੀ. ਸਾਵਰਕਰ ਨੇ ਮਹਾਤਮਾ ਗਾਂਧੀ ਦੀ ਸਲਾਹ ’ਤੇ ਅੰਗਰੇਜ਼ਾਂ ਦੇ ਸਾਹਮਣੇ ਰਹਿਮ ਦੀ ਅਪੀਲ ਦਾਖ਼ਲ ਕੀਤੀ ਸੀ। 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਸੈਲੂਲਰ ਜੇਲ੍ਹ ਵਿਚ ਸਾਵਰਕਰ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕਿਹਾ, ਇਸ ਜੇਲ੍ਹ ਵਿਚ ਤੇਲ ਕੱਢਣ ਲਈ ਕੋਹਲੂ ਦੇ ਬੈਲ ਦੀ ਤਰ੍ਹਾਂ ਪਸੀਨਾ ਵਹਾਉਣ ਵਾਲੇ ਅਤੇ ਉਮਰਕੈਦ ਦੀ ਦੋ ਵਾਰ ਸਜ਼ਾ ਪਾਉਣ ਵਾਲੇ ਵਿਅਕਤੀ ਦੀ ਜ਼ਿੰਦਗੀ ’ਤੇ ਤੁਸੀ ਕਿਵੇਂ ਸ਼ੱਕ ਕਰ ਸਕਦੇ ਹੋ। ਸ਼ਰਮ ਕਰੋ।

ਇਹ ਵੀ ਪੜ੍ਹੋ: ਇਤਿਹਾਸਕਾਰ ਵਿਕਰਮ ਸੰਪਤ ਦਾ ਦਾਅਵਾ, ਮਹਾਤਮਾ ਗਾਂਧੀ ਦੇ ਕਹਿਣ ’ਤੇ ਸਾਵਰਕਰ ਨੇ ਕੀਤੀ ਸੀ ਰਹਿਮ ਦੀ ਅਪੀਲ

ਗੌਰਤਲਬ ਹੈ ਕਿ ਪਿਛਲੇ ਦਿਨੀਂ ਵੀਰ ਸਾਵਰਕਰ 'ਤੇ ਕਿਤਾਬ ਦੇ ਰਿਲੀਜ਼ ਪ੍ਰੋਗਰਾਮ ਵਿੱਚ ਆਰ.ਐੱਸ.ਐੱਸ. ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਸੀ ਕਿ ਭਾਰਤ ਵਿੱਚ ਅਜੋਕੇ ਸਮੇਂ ਵਿੱਚ ਸਾਵਰਕਰ ਬਾਰੇ ਵਾਸਤਵ ਵਿੱਚ ਸਹੀ ਜਾਣਕਾਰੀ ਦੀ ਘਾਟ ਹੈ। ਇਹ ਇੱਕ ਸਮੱਸਿਆ ਹੈ। ਸਾਵਰਕਰ ਬਾਰੇ ਲਿਖੀਆਂ ਗਈਆਂ ਤਿੰਨ ਕਿਤਾਬਾਂ ਦੇ ਜ਼ਰੀਏ ਕਾਫ਼ੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਮੋਹਨ ਭਾਗਵਤ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਹੀ ਵੀਰ ਸਾਵਰਕਰ ਨੂੰ ਬਦਨਾਮ ਕਰਨ ਦੀ ਮੁਹਿੰਮ ਚੱਲੀ। ਹੁਣ ਇਸ ਤੋਂ ਬਾਅਦ ਸਵਾਮੀ ਵਿਵੇਕਾਨੰਦ, ਸਵਾਮੀ ਦਯਾਨੰਦ ਸਰਸਵਤੀ ਅਤੇ ਯੋਗੀ ਅਰਵਿੰਦ ਨੂੰ ਬਦਨਾਮ ਕਰਨ ਦਾ ਨੰਬਰ ਲੱਗੇਗਾ ਕਿਉਂਕਿ ਸਾਵਰਕਰ ਇਨ੍ਹਾਂ ਤਿੰਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਕਿਹਾ ਕਿ ਸਾਵਰਕਰ ਜੀ ਦਾ ਹਿੰਦੂਤਵ, ਵਿਵੇਕਾਨੰਦ ਦਾ ਹਿੰਦੂਤਵ ਅਜਿਹਾ ਬੋਲਣ ਦਾ ਫ਼ੈਸ਼ਨ ਹੋ ਗਿਆ, ਹਿੰਦੂਤਵ ਇੱਕ ਹੀ ਹੈ, ਉਹ ਪਹਿਲਾਂ ਤੋਂ ਹੈ ਅਤੇ ਅਖੀਰ ਤੱਕ ਉਹ ਹੀ ਰਹੇਗਾ। ਸਾਵਰਕਰ ਜੀ ਨੇ ਹਾਲਾਤ ਨੂੰ ਵੇਖ ਕੇ ਇਸ ਦਾ ਐਲਾਨ ਕਰਨਾ ਜ਼ਰੂਰੀ ਸਮਝਿਆ। 

ਇਹ ਵੀ ਪੜ੍ਹੋ: ਦਿਲਾਂ 'ਚ ਪੰਜਾਬ ਵੱਸਦਾ ਪਰ ਵਾਪਸ ਨਹੀਂ ਮੁੜਨਾ ਚਾਹੁੰਦੇ ਦੁਬਈ ਦੇ ਟਰਾਂਸਪੋਟਰ, ਜਾਣੋ ਕਿਉਂ (ਵੀਡੀਓ)

ਇਸੇ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਕਹਿਣ 'ਤੇ ਸਾਵਰਕਰ ਨੇ ਰਹਿਮ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਜਿਵੇਂ ਅਸੀਂ ਆਜ਼ਾਦੀ ਦੀ ਪ੍ਰਾਪਤੀ ਲਈ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਹਾਂ ਉਸੇ  ਤਰ੍ਹਾਂ ਸਾਵਰਕਰ ਜੀ ਵੀ ਅੰਦੋਲਨ ਚਲਾਉਣਗੇ। ਰਾਜਨਾਥ ਦੇ ਇਸ ਬਿਆਨ ਮਗਰੋਂ ਸਿਆਸੀ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਨਿਸ਼ਾਨੇ ਵਿੰਨ੍ਹਣੇ ਸ਼ੁਰੂ ਕਰ ਦਿੱਤੇ ਸਨ। ਹੁਣ ਇਤਿਹਾਸਕਾਰ ਵਿਕਰਮ ਸੰਪਤ ਨੇ ਵੀ ਦਾਅਵਾ ਕੀਤਾ ਹੈ ਕਿ ਮਹਾਤਮਾ ਗਾਂਧੀ ਨੇ ਸਾਵਰਕਰ ਨੂੰ ਰਹਿਮ ਦੀ ਪਟੀਸ਼ਨ ਦਾਇਰ ਕਰਨ ਲਈ ਕਿਹਾ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Harnek Seechewal

Content Editor

Related News