ਸਾਊਦੀ ਅਰਬ ਦੀ ਕੰਪਨੀ ਨੇ ਨਿੱਜੀ ਜਹਾਜ਼ਾਂ ਰਾਹੀਂ ਭੇਜੇ 1600 ਭਾਰਤੀ

06/10/2020 1:45:29 AM

ਕੋਚੀ - ਸਾਊਦੀ ਅਰਬ ਦੀ ਇੱਕ ਕੰਪਨੀ ਨੇ ਆਪਣੇ 1600 ਤੋਂ ਜ਼ਿਆਦਾ ਭਾਰਤੀ ਕਰਮਚਾਰੀਆਂ ਨੂੰ ਆਪਣੇ ਦੇਸ਼ ਪਹੁੰਚਾਉਣ ਲਈ ਨਿੱਜੀ ਉਡਾਣਾਂ ਦਾ ਸੰਚਾਲਨ ਸ਼ੁਰੂ ਕੀਤਾ ਹੈ। ਕਿਸੇ ਨਿੱਜੀ ਕੰਪਨੀ ਰਾਹੀਂ ਖਾੜੀ ਖੇਤਰ ਤੋਂ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਪਹੁੰਚਾਉਣ ਦੀ ਇਹ ਸਭ ਤੋਂ ਵੱਡੀ ਮੁਹਿੰਮ ਹੈ।

ਐਕਸਪਰਟਾਇਜ਼ ਕਾਂਟਰੈਕਟਿੰਗ ਕੰਪਨੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ 6 ਉਡਾਣਾਂ 5 ਜੂਨ ਨੂੰ ਚੇਨਈ ਅਤੇ ਹੈਦਰਾਬਾਦ, 6 ਜੂਨ ਨੂੰ ਅਹਿਮਦਾਬਾਦ ਅਤੇ ਦਿੱਲੀ ਅਤੇ 7 ਜੂਨ ਨੂੰ ਚੇਨਈ ਪਹੁੰਚ ਚੁੱਕੀਆਂ ਹਨ। ਮੁਹਿੰਮ ਦੇ ਤਹਿਤ 9 ਉਡਾਣਾਂ ਭਾਰਤ ਆਉਣਗੀਆਂ। ਇਹ ਮੁਹਿੰਮ 11 ਜੂਨ ਨੂੰ ਖਤਮ ਹੋਵੇਗੀ। ਗਲਫ ਏਅਰ ਦੇ ਜਹਾਜ਼ ਦੀਆਂ ਸੇਵਾਵਾਂ ਲਈ ਗਈਆਂ ਅਤੇ ਸਾਊਦੀ ਅਰਬ ਦੇ ਦੰਮਮ ਤੋਂ ਇਸਦਾ ਸੰਚਾਲਨ ਕੀਤਾ ਗਿਆ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਉਪ ਮਹਾਂਦੀਪ 'ਚ ਵੱਖ-ਵੱਖ ਦੇਸ਼ਾਂ ਦੇ ਕੁਲ 2000 ਕਰਮਚਾਰੀਆਂ ਨੂੰ ਭੇਜਿਆ ਜਾ ਰਿਹਾ ਹੈ। ਇਨ੍ਹਾਂ 'ਚ 1665 ਭਾਰਤੀ ਹਨ। ਉਨ੍ਹਾਂ ਕਿਹਾ ਕਿ ਭਾਰਤੀ ਉਪ ਮਹਾਂਦੀਪ 'ਚ ਲੋਕਾਂ ਨੂੰ ਪਹੁੰਚਾਉਣ ਦੀ ਕਵਾਇਦ 'ਚ 12 ਨਿੱਜੀ ਜਹਾਜ਼ਾਂ ਦੀ ਸੇਵਾ ਲਈ ਜਾ ਰਹੀ ਹੈ।
 


Inder Prajapati

Content Editor

Related News