ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
Monday, Sep 20, 2021 - 11:17 PM (IST)
ਨਵੀਂ ਦਿੱਲੀ - ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਨ ਅਲ ਸੌਦ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੋਨਾਂ ਨੇ ਦੁਵੱਲੇ ਸਹਿਯੋਗ ਦੇ ਮੁੱਦਿਆਂ ਅਤੇ ਖੇਤਰੀ ਸਥਿਤੀ 'ਤੇ ਚਰਚਾ ਕੀਤੀ। ਅਲ ਸੌਦ ਨੇ ਇੱਕ ਦਿਨ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਨਾਲ ਅਫਗਾਨਿਸਤਾਨ ਦੀ ਸਥਿਤੀ ਅਤੇ ਰੱਖਿਆ, ਵਪਾਰ, ਨਿਵੇਸ਼ ਅਤੇ ਊਰਜਾ ਦੇ ਖੇਤਰਾਂ ਵਿੱਚ ਦੁਵੱਲੇ ਗੱਠਜੋੜ ਨੂੰ ਵਿਸਥਾਰ ਦੇਣ 'ਤੇ ਗੱਲਬਾਤ ਕੀਤੀ ਸੀ। ਮੋਦੀ ਨੇ ਟਵੀਟ ਕੀਤਾ, “ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਬਿਨ ਫਰਹਾਨ ਅਲ ਸੌਦ ਨਾਲ ਮੁਲਾਕਾਤ ਕਰ ਖੁਸ਼ੀ ਹੋਈ। ਦੁਵੱਲੇ ਸਹਿਯੋਗ ਲਈ ਜਾਰੀ ਪਹਿਲ ਅਤੇ ਖੇਤਰੀ ਸਥਿਤੀ 'ਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ।”
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।