ਸਬਸਿਡੀ ਖਤਮ ਕਰਨ ਪਿੱਛੋਂ ਹੱਜ ਯਾਤਰਾ ਲਈ ਹਵਾਈ ਕਿਰਾਏ ''ਚ ਭਾਰੀ ਕਮੀ

Tuesday, Feb 27, 2018 - 11:39 PM (IST)

ਸਬਸਿਡੀ ਖਤਮ ਕਰਨ ਪਿੱਛੋਂ ਹੱਜ ਯਾਤਰਾ ਲਈ ਹਵਾਈ ਕਿਰਾਏ ''ਚ ਭਾਰੀ ਕਮੀ

ਨਵੀਂ ਦਿੱਲੀ— ਹੱਜ ਯਾਤਰਾ 2018 'ਚ ਸਰਕਾਰੀ ਸਬਸਿਡੀ ਖਤਮ ਕਰਨ ਪਿੱਛੋਂ ਸਰਕਾਰ ਨੇ ਭਾਰਤੀ ਹੱਜ ਯਾਤਰੀਆਂ ਲਈ ਕਿਰਾਏ ਵਿਚ ਕਮੀ ਕਰ ਦਿੱਤੀ ਹੈ। ਇਹ ਕਮੀ ਵੱਖ-ਵੱਖ ਥਾਵਾਂ ਲਈ 15 ਤੋਂ 45 ਫੀਸਦੀ ਤਕ ਕੀਤੀ ਗਈ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਮੰਗਲਵਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੱਜ 2018 ਜਿਥੇ ਇਕ ਪਾਸੇ ਬਿਨਾਂ ਸਰਕਾਰੀ ਸੁਬਸਿਡੀ ਤੋਂ ਹੋਵੇਗੀ, ਉਥੇ ਲੰਬੇ ਸਮੇਂ ਪਿੱਛੋਂ ਹੱਜ ਯਾਤਰੀਆਂ ਲਈ ਹਵਾਈ ਕਿਰਾਇਆ ਵੀ ਸਭ ਤੋਂ ਸਸਤਾ ਹੋਵੇਗਾ। 
ਮਿਲੀਆਂ ਖਬਰਾਂ ਮੁਤਾਬਕ ਦਸੰਬਰ 2013 ਵਿਚ ਯੂ. ਪੀ. ਏ. ਸਰਕਾਰ ਨੇ 2014 ਸਾਲ ਲਈ ਮੁੰਬਈ ਤੋਂ ਹੱਜ ਯਾਤਰਾ ਦਾ ਹਵਾਈ ਕਿਰਾਇਆ 98750 ਰੁਪਏ ਰੱਖਿਆ ਸੀ, ਜੋ ਹੁਣ ਘੱਟ ਕੇ 57857 ਰੁਪਏ ਰਹਿ ਗਿਆ ਹੈ। ਸ਼੍ਰੀਨਗਰ ਤੋਂ ਇਹ ਕਿਰਾਇਆ 198450 ਰੁਪਏ ਤੋਂ ਘੱਟ ਕੇ 110400 ਰੁਪਏ ਰਹਿ ਗਿਆ ਹੈ।


Related News