ਸਤੇਂਦਰ ਜੈਨ 15 ਦਿਨਾਂ ਤੱਕ ਨਹੀਂ ਕਰ ਸਕਣਗੇ ਕਿਸੇ ਨਾਲ ਮੁਲਾਕਾਤ, ਤਿਹਾੜ ਜੇਲ੍ਹ ਪਹੁੰਚੀ ਕੋਰਟ

Monday, Dec 26, 2022 - 12:39 AM (IST)

ਨਵੀਂ ਦਿੱਲੀ (ਨਵੋਦਿਆ ਟਾਈਮਸ) : ਮਨੀ ਲਾਂਡਰਿੰਗ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀ ਪਰਿਵਾਰ ਵਾਲਿਆਂ ਨਾਲ ਮੁਲਾਕਾਤ ’ਤੇ 15 ਦਿਨਾਂ ਤੱਕ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਤਿਹਾੜ ਜੇਲ੍ਹ ਅਨੁਸਾਰ ਕਈ ਵੀਡੀਓਜ਼ ਤੇ ਵੀ. ਵੀ. ਆਈ. ਪੀ. ਟ੍ਰੀਟਮੈਂਟ ਦੇ ਲੱਗ ਰਹੇ ਦੋਸ਼ਾਂ ਦੇ ਕਾਰਨ ਅਜਿਹਾ ਕੀਤਾ ਗਿਆ ਹੈ। ਤਿਹਾੜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸਜ਼ਾ ਦੇ ਤੌਰ ’ਤੇ 15 ਦਿਨਾਂ ਤੱਕ ਮੁਲਾਕਾਤ ਰੋਕਣ ਦੀ ਅਪੀਲ ਅਦਾਲਤ ਨੂੰ ਕੀਤੀ ਹੈ।

ਇਹ ਵੀ ਪੜ੍ਹੋ : ਗਰੀਬਾਂ ਲਈ ਆਫ਼ਤ ਬਣੀ ਸਰਦੀ, ਦਿੱਲੀ ’ਚ ਖੁੱਲ੍ਹੇ ਆਸਮਾਨ ਹੇਠ ਸੌਣ ਵਾਲੇ 10 ਲੋਕਾਂ ਦੀ ਮੌਤ

ਸੈੱਲ 'ਚੋਂ ਕੁਰਸੀ-ਟੇਬਲ ਸਮੇਤ ਦਰੀ ਪਹਿਲਾਂ ਹੀ ਹਟਾ ਲਈ ਗਈ

ਜ਼ਿਕਰਯੋਗ ਹੈ ਕਿ ਪ੍ਰਸਾਰਿਤ ਵੀਡੀਓ ’ਚ ਇਹ ਸਾਫ਼ ਦਿਖਾਈ ਦੇ ਰਿਹਾ ਸੀ ਕਿ ਜੈਨ ਦੇ ਸੈੱਲ ’ਚ ਕੁਰਸੀ, ਟੇਬਲ, ਦਰੀ ਦੀ ਸਹੂਲਤ ਦਿੱਤੀ ਗਈ ਸੀ। ਨਾਲ ਹੀ ਜੈਨ ਦੇ ਸੈੱਲ ਦੀ ਸਫ਼ਾਈ ਵੀ ਹੋਰ ਕੈਦੀ ਕਰਦੇ ਨਜ਼ਰ ਆਏ ਸਨ। ਉਪ ਰਾਜਪਾਲ ਵੱਲੋਂ ਗਠਿਤ ਉੱਚ ਅਧਿਕਾਰ ਕਮੇਟੀ ਦੀ ਰਿਪੋਰਟ ’ਚ ਵੀ ਇਸ ਪਾਸੇ ਧਿਆਨ ਦਿਵਾਇਆ ਗਿਆ ਸੀ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਜੈਨ ਦੇ ਸੈੱਲ 'ਚੋਂ ਕੁਰਸੀ, ਟੇਬਲ, ਦਰੀ ਨੂੰ ਹਟਾ ਦਿੱਤਾ ਸੀ।

ਮੰਤਰੀ ਸਤੇਂਦਰ ਜੈਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਖ਼ਿਲਾਫ਼ ਵਿੱਤੀ ਅਪਰਾਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ 'ਤੇ ਕਥਿਤ ਤੌਰ 'ਤੇ ਉਨ੍ਹਾਂ ਨਾਲ ਜੁੜੀਆਂ 4 ਕੰਪਨੀਆਂ ਰਾਹੀਂ ਮਨੀ ਲਾਂਡਰਿੰਗ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ : ਕਾਠਮੰਡੂ ਦੀ ਅਦਾਲਤ ਨੇ 2 ਚੀਨੀਆਂ ਨੂੰ ਭੇਜਿਆ ਨਿਆਇਕ ਹਿਰਾਸਤ 'ਚ, ਨੇਪਾਲੀ ਕੁੜੀਆਂ ਦੀ ਕਰਦੇ ਸਨ ਤਸਕਰੀ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News