ਕਾਂਗਰਸ ਨੂੰ ਫਿਰ ਝਟਕਾ, ਈਸ਼ਵਰ ਸਿੰਘ ਅਤੇ ਸਤਪਾਲ ਸੰਗਪਾਲ JJP ''ਚ ਸ਼ਾਮਲ
Wednesday, Oct 02, 2019 - 11:09 AM (IST)

ਨਵੀਂ ਦਿੱਲੀ/ਚੰਡੀਗੜ੍ਹ—ਸਾਬਕਾ ਸਹਿਕਾਰਤਾ ਮੰਤਰੀ ਅਤੇ ਕਾਂਗਰਸੀ ਨੇਤਾ ਸਤਪਾਲ ਸੰਗਵਾਨ ਅਤੇ ਸਾਬਕਾ ਰਾਜਸਭਾ ਸੰਸਦ ਮੈਂਬਰ ਈਸ਼ਵਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਸਤਪਾਲ ਸੰਗਵਾਨ ਅਤੇ ਈਸ਼ਵਰ ਸਿੰਘ ਨੇ ਦਿੱਲੀ 'ਚ ਦੁਸ਼ਯੰਤ ਚੌਟਾਲਾ ਦੀ ਮੌਜੂਦਗੀ ਦੌਰਾਨ ਜਨਨਾਇਕ ਜਨਤਾ ਪਾਰਟੀ (ਜੇਜੇਪੀ) 'ਚ ਸ਼ਾਮਲ ਹੋ ਗਏ ਹਨ।
ਇਸ ਮੌਕੇ ਈਸ਼ਵਰ ਸਿੰਘ ਨੇ ਕਿਹਾ ਹੈ ਕਿ ਦੁਸ਼ਯੰਤ ਚੌਟਾਲਾ ਦੀ ਸ਼ਖਸੀਅਤ ਕਾਰਨ ਉਨ੍ਹਾਂ ਨੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) 'ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਕਾਂਗਰਸ 'ਚ ਲੀਡਰਸ਼ਿਪ ਵਰਗੀ ਕੋਈ ਗੱਲ ਨਹੀਂ ਹੈ ਅਤੇ 40 ਸਾਲ ਮੈਂ ਕਾਂਗਰਸ 'ਚ ਰਿਹਾ ਹਾਂ।
ਸਤਪਾਲ ਸੰਗਵਾਨ ਨੇ ਕਿਹਾ ਹੈ ਕਿ ਮੈਂ ਹੁੱਡਾ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ਨੂੰ ਕਿਹਾ ਹੈ ਕਿ ਉਹ ਵਾਅਦਾ ਕਰਦੇ ਹਨ ਕਿ 24 ਅਕਤੂਬਰ ਨੂੰ ਮੈਂ ਵਿਧਾਇਕ ਬਣ ਤੇ ਦਿਖਾਵਾਂਗਾ। ਦੱਸ ਦੇਈਏ ਕਿ ਸਤਪਾਲ ਸੰਗਵਾਨ ਦਾਦਰੀ ਸੀਟ 'ਤੇ 1996 ਤੋਂ ਸਰਗਰਮ ਹਨ। ਉਹ ਇੱਥੋ 5 ਚੋਣਾਂ ਲੜ੍ਹ ਚੁੱਕੇ ਹਨ।