ਭਾਜਪਾ ਸੰਸਦ ਮੈਂਬਰ ਬੋਲੇ- ਭਾਰਤ ''ਚ ਜਿਨ੍ਹਾਂ ਦਾ ਸਾਹ ਘੁੱਟਦਾ ਹੈ, ਉਹ ਪਾਕਿਸਤਾਨ ਚਲੇ ਜਾਣ

02/10/2020 3:00:08 PM

ਅਲੀਗੜ੍ਹ (ਭਾਸ਼ਾ)— ਅਲੀਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਸਤੀਸ਼ ਕੁਮਾਰ ਗੌਤਮ ਨੇ ਉਰਦੂ ਸ਼ਾਇਰ ਮੁਨਵਰ ਰਾਨਾ ਦੀ ਬੇਟੀ ਅਤੇ ਸਮਾਜਿਕ ਵਰਕਰ ਸੁਮੈਯਾ ਰਾਨਾ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਭਾਰਤ ਵਿਚ ਸਾਹ ਘੁੱਟਦਾ ਹੈ ਤਾਂ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਦਰਅਸਲ ਸੁਮੈਯਾ ਅਲੀਗੜ੍ਹ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨ 'ਚ ਸ਼ਨੀਵਾਰ ਨੂੰ ਸ਼ਾਮਲ ਹੋਈ ਸੀ। ਪਿਛਲੇ 12 ਦਿਨਾਂ ਤੋਂ ਚੱਲ ਰਹੇ ਇਸ ਪ੍ਰਦਰਸ਼ਨ 'ਚ ਵੱਡੀ ਗਿਣਤੀ ਵਿਚ ਔਰਤਾਂ ਹਿੱਸਾ ਲੈ ਰਹੀਆਂ ਹਨ।

ਇਸ ਤੋਂ ਪਹਿਲਾਂ ਸੁਮੈਯਾ ਸ਼ਨੀਵਾਰ ਸ਼ਾਮ ਈਦਗਾਹ ਕੰਪਲੈਕਸ ਪੁੱਜੀ ਅਤੇ ਉਨ੍ਹਾਂ ਨੇ ਸੀ. ਏ. ਏ. ਦਾ ਵਿਰੋਧ ਕਰ ਰਹੀਆਂ ਔਰਤਾਂ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਔਰਤਾਂ ਸ਼ਾਂਤੀਪੂਰਨ ਪ੍ਰਦਰਸ਼ਨਕਾਰੀ ਕਰ ਰਹੀਆਂ ਹਨ, ਜੋ ਕਿ ਸਾਡਾ ਲੋਕਤੰਤਰੀ ਅਧਿਕਾਰ ਹੈ ਪਰ ਲਖਨਊ 'ਚ ਉੱਤਰ ਪ੍ਰਦੇਸ਼ ਪੁਲਸ ਸਾਡੇ ਪ੍ਰਦਰਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲਖਨਊ 'ਚ ਪਖਾਨੇ ਬੰਦ ਕਰ ਦਿੱਤੇ ਗਏ, ਤਾਂ ਕਿ ਔਰਤਾਂ ਆਪਣਾ ਪ੍ਰਦਰਸ਼ਨ ਬੰਦ ਕਰ ਦੇਣ। ਸੁਮੈਯਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਮਨਕਾਰੀ ਰਵੱਈਏ ਤੋਂ ਲੋਕਾਂ ਨੂੰ ਘੁੱਟਣ ਮਹਿਸੂਸ ਹੋ ਰਹੀ ਹੈ।


Tanu

Content Editor

Related News