ਜੰਮੂ-ਕਸ਼ਮੀਰ : ਬਾਰਾਮੂਲਾ 'ਚ ਅੱਤਵਾਦੀਆਂ ਨੇ ਸਰਪੰਚ ਨੂੰ ਮਾਰੀ ਗੋਲੀ

Friday, Apr 15, 2022 - 08:30 PM (IST)

ਜੰਮੂ-ਕਸ਼ਮੀਰ : ਬਾਰਾਮੂਲਾ 'ਚ ਅੱਤਵਾਦੀਆਂ ਨੇ ਸਰਪੰਚ ਨੂੰ ਮਾਰੀ ਗੋਲੀ

ਸ਼੍ਰੀਨਗਰ-ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਬਾਰਾਮੂਲਾ 'ਚ ਇਕ ਸਰਪੰਚ ਨੂੰ ਗੋਲੀ ਮਾਰ ਦਿੱਤੀ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਪੱਟਨ 'ਚ ਮਨਜ਼ੂਰ ਅਹਿਮਦ ਪੁੱਤਰ ਮੁਹੰਮਦ ਸਾਦਿਕ ਨਿਵਾਸੀ ਗੋਸ਼ਬਾਗ ਨੂੰ ਨੇੜਿਓਂ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ : ਜ਼ਿੰਬਾਬਵੇ 'ਚ ਬੱਸ ਹਾਦਸਾਗ੍ਰਸਤ, 35 ਦੀ ਮੌਤ ਤੇ 71 ਜ਼ਖਮੀ

ਸਾਦਿਕ ਨੂੰ ਜ਼ਖਮੀ ਹਾਲਤ 'ਚ ਹਸਤਪਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਰੱਖਿਆ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਅੱਤਵਾਦੀਆਂ ਨੇ ਸ਼ੋਪੀਆਂ 'ਚ ਇਕ ਸਥਾਨਕ ਨਾਗਿਰਕ ਨੂੰ ਗੋਲੀ ਮਾਰੀ ਸੀ। ਘੱਟ ਗਿਣਤੀ ਭਾਈਚਾਰੇ ਦੇ ਨਾਗਰਿਕ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਰੂਸ 'ਚ ਨਵਲਨੀ ਦੀ ਸਹਿਯੋਗੀ ਨੂੰ 6 ਮਹੀਨਿਆਂ ਦੀ ਸਜ਼ਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News