ਬੰਦੀ ਸਿੰਘਾਂ ਦੀ ਰਿਹਾਈ ਲਈ ਸਰਨਾ ਨੇ ਸਮੁੱਚੇ ਸੰਤ ਸਮਾਜ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ

Sunday, Jul 24, 2022 - 01:40 PM (IST)

ਬੰਦੀ ਸਿੰਘਾਂ ਦੀ ਰਿਹਾਈ ਲਈ ਸਰਨਾ ਨੇ ਸਮੁੱਚੇ ਸੰਤ ਸਮਾਜ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਜਥੇਬੰਦੀਆਂ ਅਤੇ ਸੰਤ ਸਮਾਜ ਨੂੰ ਪੂਰਨ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ। ਸ. ਸਰਨਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਲਈ ਹਮੇਸ਼ਾਂ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਦੇ ਰਹੀਆਂ ਜੱਥੇਬੰਦੀਆਂ ਅਤੇ ਸੰਤ ਸਮਾਜ ਨੇ ਹਮੇਸ਼ਾਂ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। 
  
ਅਜੌਕੇ ਹਲਾਤਾਂ ਵਿਚ ਜਿੱਥੇ  ਸੂਬੇ ਦੀ ਸਰਕਾਰ ਅਤੇ ਭਾਰਤ ਦੀ ਸਰਕਾਰ ਸਿੱਖਾਂ ਦੀਆਂ ਮੰਗਾਂ ਨੂੰ ਲੈ ਕੇ ਸੰਜੀਦਗੀ ਨਹੀਂ ਦਿਖਾ ਰਹੀਆਂ, ਓਨਾਂ ਹਲਾਤਾਂ ਵਿਚ ਸਾਨੂੰ ਆਪਸੀ ਮਨ-ਮੁਟਾਵ ਨੂੰ ਛੱਡ ਕੇ ਆਪਸੀ ਏਕਤਾ ਦਾ ਉਦਾਹਰਣ ਦੇਣਾ ਚਾਹੀਦਾ ਹੈ। ਸਰਨਾ ਨੇ ਕਿਹਾ ਕਿ ਕਿਸਾਨ ਮੋਰਚੇ ਵਿਚ ਜਿਸ ਤਰ੍ਹਾਂ ਆਪ ਸਾਰਿਆਂ ਦਾ ਆਪਸੀ ਸਹਿਯੋਗ ਵੇਖਣ ਦਾ ਮਾਣ ਪ੍ਰਾਪਤ ਹੋਇਆ ਸੀ, ਉਸੇ ਤਰ੍ਹਾਂ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਰੂਪ ਵਿਚ ਸਾਹਮਣੇ ਆ ਕੇ ਇਕ ਨਵੀਂ ਸ਼ੁਰੁਆਤ ਕੀਤੀ ਜਾਵੇ। ਜਿਸ ਦੀ ਰਹਿੰਦੀ ਦੁਨੀਆ ਤੱਕ ਭਾਈਚਾਰੇ ਦੀ ਮਿਸਾਲ ਕਾਇਮ ਰਹਿ ਸਕੇ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਸਰਨਾ ਨੇ ਕਿਹਾ, “ਸਾਨੂੰ ਪੂਰੀ ਉਮੀਦ ਹੈ ਕਿ ਆਪ ਸਾਰੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਜਾਵਾਂ ਕਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਆਵਾਜ਼ ਏਕਤਾ ਅਤੇ ਅਖੰਡਤਾ ਨਾਲ ਬੁਲੰਦ ਕਰੋਗੇ।”


author

Tanu

Content Editor

Related News