PMC ਬੈਂਕ ਮਾਮਲੇ ''ਚ ਪਹਿਲੀ ਵਾਰ ਹੋਈ ਗ੍ਰਿਫਤਾਰੀ, ਸਾਰੰਗ ਅਤੇ ਰਾਕੇਸ਼ ਵਾਧਵਾਨ ਹੋਏ ਗ੍ਰਿਫਾਤਰ

Thursday, Oct 03, 2019 - 08:43 PM (IST)

PMC ਬੈਂਕ ਮਾਮਲੇ ''ਚ ਪਹਿਲੀ ਵਾਰ ਹੋਈ ਗ੍ਰਿਫਤਾਰੀ, ਸਾਰੰਗ ਅਤੇ ਰਾਕੇਸ਼ ਵਾਧਵਾਨ ਹੋਏ ਗ੍ਰਿਫਾਤਰ

ਮੁੰਬਈ— ਪੀ.ਐੱਮ.ਸੀ. ਬੈਂਕ ਮਾਮਲੇ 'ਚ ਪਹਿਲੀ ਗ੍ਰਿਫਤਾਰੀ ਹੋਈ ਹੈ. ਸਾਰੰਗ ਵਾਧਵਾਨ ਅਤੇ ਰਾਕੇਸ਼ ਵਾਧਵਾਨ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੀ.ਐੱਮ. ਸੀ. ਬੈਂਕ ਨੂੰ ਕਰਜ਼ 'ਚ ਡੋਬਣ ਵਾਲੇ 4 ਵੱਡੇ ਖਾਤਿਆਂ 'ਚੋਂ 10 ਖਾਤੇ ਐੱਚ.ਡੀ.ਆਈ.ਐੱਲ. ਅਤੇ ਵਾਧਵਾਨ ਨਾਲ ਜੁੜੇ ਹਨ। ਉਨ੍ਹਾਂ 10 ਖਾਤਿਆਂ 'ਚੋਂ ਇਕ ਸਾਰੰਗ ਵਾਧਵਾਨ ਅਤੇ ਦੂਜਾ ਰਾਕੇਸ਼ ਵਾਧਵਾਨ ਦਾ ਨਿਜੀ ਖਾਤਾ ਹੈ। ਵੀਰਵਾਰ ਨੂੰ ਇਨ੍ਹਾਂ ਦੋਹਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ। ਜਾਂਚ 'ਚ ਸਹਿਯੋਗ ਨਹੀਂ ਕਰਨ 'ਤੇ ਇਹ ਗ੍ਰਿਫਤਾਰੀ ਹੋਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਬੈਂਕ ਦੀ ਹਾਰਡਸ਼ਿਪ ਕਮੇਟੀ ਆਰ.ਬੀ.ਆਈ. ਤੋਂ ਮਨਜ਼ੂਰੀ ਲੈ ਕੇ ਗਾਹਕ ਨੂੰ ਜ਼ਿਆਦਾ ਰਕਮ ਦੇ ਸਕਦੀ ਹੈ। ਪਿਛਲੇ ਦਿਨੀਂ ਪੀ.ਐੱਮ.ਸੀ. ਬੈਂਕ ਦੀ ਧੋਖਾਧੜੀ ਸਾਹਮਣੇ ਆਉਣ ਤੋਂ ਬਾਅਦ ਆਰ.ਬੀ.ਆਈ. ਵੱਲੋਂ ਖਾਤੇ 'ਚੋਂ ਪੈਸੇ ਕਢਵਾਉਣ ਦੀ ਰਕਮ 10,000 ਰੁਪਏ ਤੈਅ ਕੀਤੀ ਗਈ ਸੀ। ਆਰ.ਬੀ.ਆਈ. ਦੇ ਇਕ ਕਦਮ ਤੋਂ ਬਾਅਦ ਬੈਂਕ ਦੇ ਹਜ਼ਾਰਾਂ ਗਾਹਕ ਕਾਫੀ ਪ੍ਰੇਸ਼ਾਨ ਸਨ।


author

Inder Prajapati

Content Editor

Related News