ਸਿੰਘੂ ਸਰਹੱਦ 'ਤੇ ਕਿਸਾਨਾਂ ਦੇ ਇਕ ਤੰਬੂ 'ਚ ਲੱਗੀ ਅੱਗ

Saturday, Mar 20, 2021 - 05:07 PM (IST)

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਦੀ ਸਿੰਘੂ ਸਰਹੱਦ 'ਤੇ ਇਕ ਤੰਬੂ 'ਚ ਅੱਗ ਲੱਗ ਗਈ, ਜਿੱਥੇ ਕਿਸਾਨ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਕ ਪ੍ਰਦਰਸ਼ਨਕਾਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਸਵੇਰੇ 10 ਦੇ ਕਰੀਬ ਇਕ ਨਿਰਮਾਣ ਅਧੀਨ ਫਲਾਈਓਵਰ ਕੋਲ ਹੋਈ, ਜਿੱਥੇ ਤੰਬੂ ਲਗਾਇਆ ਗਿਆ ਸੀ। ਹਾਲਾਂਕਿ ਪੁਲਸ ਜਾਂ ਅੱਗ ਬੁਝਾਊ ਵਿਭਾਗ ਵਲੋਂ ਇਸ ਘਟਨਾ ਬਾਰੇ ਕੋਈ ਅਧਿਕਾਰਤ ਗੱਲ ਨਹੀਂ ਕਹੀ ਗਈ ਹੈ। ਅੰਦੋਲਨ ਦੀ ਅਗਵਾਈ ਕਰਨ ਵਾਲੇ ਇਸ ਮੋਰਚੇ ਨੇ ਕਿਹਾ ਕਿ ਤੰਬੂ ਪੂਰੀ ਤਰ੍ਹਾਂ ਨਾਲ ਸੜ ਗਿਆ ਹੈ।

PunjabKesariਐੱਸ.ਕੇ.ਐੱਮ. ਨੇ ਦਾਅਵਾ ਕੀਤਾ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਜ਼ਖਮੀ ਵੀ ਹੋ ਗਿਆ। ਇਕ ਸਿਲੰਡਰ 'ਚ ਅੱਗ ਲੱਗਣ ਤੋਂ ਬਾਅਦ ਤੰਬੂ ਸੜ ਗਿਆ। ਸੰਗਠਨ ਨੇ ਕਿਹਾ ਕਿ ਟੈਂਟ 'ਚ ਜਦੋਂ ਅੱਗ ਲੱਗੀ, ਉਦੋਂ ਉਸ ਅੰਦਰ ਲਗਭਗ 10 ਤੋਂ 12 ਲੋਕ ਮੌਜੂਦ ਸਨ। ਅੱਗ 'ਚ  5 ਮੋਬਾਇਲ ਫੋਨ, 20 ਗੱਦੇ, 20 ਕੁਰਸੀਆਂ ਅਤੇ ਸੁੱਕਾ ਰਾਸ਼ਨ ਸੜ ਗਿਆ। ਦੱਸਣਯੋਗ ਹੈ ਕਿ ਨਵੰਬਰ ਦੇ ਬਾਅਦ ਤੋਂ ਹੀ ਹਜ਼ਾਰਾਂ ਕਿਸਾਨ ਦਿੱਲੀ ਦੇ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਸਰਹੱਦ 'ਤੇ ਡੇਰਾ ਲਾਏ ਹੋਏ ਹਨ, ਜੋ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

PunjabKesari


DIsha

Content Editor

Related News