ਦਿੱਲੀ ਦੇ ਨੇਤਾਵਾਂ 'ਚ ਸਮਝ ਦੀ ਕਮੀ, ਛੱਡ ਦੇਵਾਂਗਾ ਕਾਂਗਰਸ : ਸੰਜੇ ਨਿਰੂਪਮ

Friday, Oct 04, 2019 - 11:58 AM (IST)

ਦਿੱਲੀ ਦੇ ਨੇਤਾਵਾਂ 'ਚ ਸਮਝ ਦੀ ਕਮੀ, ਛੱਡ ਦੇਵਾਂਗਾ ਕਾਂਗਰਸ : ਸੰਜੇ ਨਿਰੂਪਮ

ਨਵੀਂ ਦਿੱਲੀ— ਕਾਂਗਰਸ ਲਈ ਪ੍ਰਚਾਰ ਨਾ ਕਰਨ ਦੇ ਐਲਾਨ ਤੋਂ ਬਾਅਦ ਸੰਜੇ ਨਿਰੂਪਮ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਟਿਕਟ ਨਾ ਮਿਲਣ ਤੋਂ ਨਾਰਾਜ਼ ਸੰਜੇ ਨਿਰੂਪਮ ਨੇ ਕਿਹਾ ਕਿ ਦਿੱਲੀ 'ਚ ਬੈਠੇ ਲੋਕਾਂ ਨੂੰ ਸਮਝ ਦੀ ਕਮੀ ਹੈ। ਪਾਰਟੀ ਨੇ ਯੋਗ ਲੋਕਾਂ ਲਈ ਨਿਆਂ ਨਹੀਂ ਕੀਤਾ ਗਿਆ। ਸੰਜੇ ਨਿਰੂਪਮ ਟਿਕਟ ਵੰਡ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਜੁੜੇ ਲੋਕ ਸਾਜਿਸ਼ ਰਚ ਰਹੇ ਹਨ। ਨਿਰੂਪਮ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਨਾਲ ਜੁੜੇ ਲੋਕਾਂ ਨੂੰ ਪਾਰਟੀ 'ਚ ਵੱਖ ਕੀਤਾ ਜਾ ਰਿਹਾ ਹੈ। ਅਜਿਹਾ ਹੀ ਚੱਲਦਾ ਰਿਹਾ ਤਾਂ ਉਹ ਲੰਬੇ ਸਮੇਂ ਤੱਕ ਕਾਂਗਰਸ 'ਚ ਨਹੀਂ ਰਹਿ ਸਕਣਗੇ। ਨਿਰੂਪਮ ਨੇ ਕਿਹਾ ਕਿ ਕਾਂਗਰਸ 'ਚ ਹੁਣ ਫੀਡਬੈਕ ਸਿਸਟਮ ਖਤਮ ਹੋ ਗਿਆ ਹੈ।

ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਨੇ ਵਰਸੋਵਾ ਸੀਟ ਤੋਂ ਆਪਣੇ ਉਮੀਦਵਾਰ ਨੂੰ ਟਿਕਟ ਨਾ ਦਿੱਤੇ ਜਾਣ 'ਤੇ ਵੀ ਸਵਾਲ ਚੁੱਕੇ ਅਤੇ ਦਾਅਵਾ ਕੀਤਾ ਕਿ ਉਹ ਸਹੀ ਉਮੀਦਵਾਰ ਨੂੰ ਟਿਕਟ ਦੇਣ ਲਈ ਕਹਿ ਰਹੇ ਸਨ। ਉਨ੍ਹਾਂ ਨੇ ਖੁਦ ਨੂੰ ਚੋਣ ਪ੍ਰਚਾਰ ਮੁਹਿੰਮ ਤੋਂ ਵੱਖ ਰੱਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੁਝ ਸੀਟਾਂ ਨੂੰ ਛੱਡ ਦਿਓ ਤਾਂ ਕਾਂਗਰਸ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਵੇਗੀ।

ਉਨ੍ਹਾਂ ਨੇ ਕਾਂਗਰਸ ਦੇ ਮਹਾਰਾਸ਼ਟਰ ਇੰਚਾਰਜ ਮਲਿਕਾਰਜੁਨ ਖੜਗੇ 'ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ। ਨਿਰੂਪਮ ਨੇ ਕਿਹਾ ਕਿ ਖੜੇ ਨੇ ਸਾਡੇ ਉਮੀਦਵਾਰਾਂ ਨਾਲ ਗੱਲ ਨਹੀਂ ਕੀਤੀ। ਨਿਰੂਪਮ ਨੇ ਕਿਹਾ ਕਿ ਕਾਂਗਰਸ ਦਾ ਪੂਰਾ ਮਾਡਲ ਹੀ ਦੋਸ਼ਮੁਕਤ ਹੈ। ਉਨ੍ਹਾਂ ਨੇ ਕਾਂਗਰਸ ਦੇ ਹਾਈ ਕਮਾਨ 'ਤੇ ਮੁਸਲਿਮ ਸਮਾਜ ਨੂੰ ਦਰਕਿਨਾਰ ਕਰਨ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਇਹ ਠੀਕ ਨਹੀਂ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦੀ ਆਖਰੀ ਤਾਰੀਕ 4 ਅਕਤੂਬਰ ਹੈ। 21 ਅਕਤੂਬਰ ਨੂੰ ਵੋਟਿੰਗ ਹੋਣੀ ਹੈ। ਅਜਿਹੇ 'ਚ ਪਹਿਲਾਂ ਹੀ ਨੇਤਾਵਾਂ ਦੇ ਪਲਾਇਨ ਨਾਲ ਜੂਝ ਰਹੀ ਕਾਂਗਰਸ ਲਈ ਨਿਰੂਪਮ ਦੇ ਬਗਾਵਤੀ ਤੇਵਰ ਮੁਸ਼ਕਲਾਂ ਵਧਾ ਸਕਦੇ ਹਨ।


author

DIsha

Content Editor

Related News